ਦੱਖਣੀ ਅਫਰੀਕਾ ਵੱਲੋਂ ਫੌਜ ਦੀ ਨਿਗਰਾਨੀ ‘ਚ 21 ਦਿਨਾਂ ਦੇ ਦੇਸ਼ਵਿਆਪੀ ਲਾਕਡਾਊਨ ਦਾ ਐਲਾਨ

703
Share

ਜੋਹਾਨਸਬਰਗ, 27 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਹੋਰ ਅਫਰੀਕੀ ਦੇਸ਼ਾਂ ਵਲੋਂ ਲਾਕਡਾਊਨ ਤੇ ਕਰਫਿਊ ਜਿਹੇ ਕਦਮ ਚੁੱਕਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਵੀ ਸ਼ੁੱਕਰਵਾਰ ਨੂੰ ਫੌਜ ਦੀ ਨਿਰਗਾਨੀ ਵਿਚ ਦੇਸ਼ਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਹੈ।
ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਲੈ ਕੇ ਅਗਲੇ ਤਿੰਨ ਹਫਤਿਆਂ ਤੱਕ ਲਾਗੂ ਰਹਿਣ ਵਾਲੇ ਲਾਕਡਾਊਨ ਦੇ ਕਾਰਨ ਦੇਸ਼ ਭਰ ਦੇ ਤਕਰੀਬਨ 5.6 ਕਰੋੜ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਨੂੰ ਮਜਬੂਰ ਹੋਣਗੇ। ਕੀਨੀਆ, ਰਵਾਂਡਾ ਤੇ ਮਾਲੀ ਜਿਹੇ ਕੁਝ ਅਫਰੀਕੀ ਦੇਸ਼ਾਂ ਨੇ ਕੋਰੋਨਾਵਾਇਰਸ ਦੇ ਮਾਮਲੇ ਵਧਣ ਦੇ ਕਾਰਨ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਪਾਬੰਦੀ ਲਾਗੂ ਕੀਤੀ ਹੈ। ਅਫਰੀਕੀ ਦੇਸ਼ਾਂ ਵਿਚ ਇਨਫੈਕਸ਼ਨ ਦੇ ਤਕਰੀਬਨ 3,200 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 87 ਲੋਕਾਂ ਦੀ ਮੌਤ ਹੋਈ ਹੈ।
ਹਾਲਾਂਕਿ ਪੱਛਮੀ ਏਸ਼ੀਆ ਤੇ ਯੂਰਪ ਦੀ ਤੁਲਨਾ ਵਿਚ ਅਫਰੀਕਾ ਵਿਚ ਇਨਫੈਕਸ਼ਨ ਦੇ ਮਾਮਲੇ ਬਹੁਤ ਘੱਟ ਹਨ। ਜੋਹਾਨਿਸਬਰਗ ਦੇ ਬਾਹਰ ਸੋਵੇਟੋ ਸ਼ਹਿਰ ਵਿਚ ਸਥਿਤ ਫੌਜੀ ਅੱਡੇ ਤੋਂ ਫੌਜੀਆਂ ਦੀ ਤਾਇਨਾਤੀ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਕਿਹਾ ਕਿ ਮੈਂ ਤੁਹਾਨੂੰ ਭੇਜ ਰਿਹਾ ਹਾਂ ਤਾਂਕਿ ਤੁਸੀਂ ਜਾਓ ਤੇ ਸਾਡੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਓ।


Share