ਦੱਖਣੀ ਅਫਰੀਕਾ ’ਚ ਚਮਗਿੱਦੜਾਂ ’ਚ ਮਿਲਿਆ ਨਵਾਂ ‘ਨੀਓਕੋਵ’ ਵਾਇਰਸ!

534
Share

ਵਾਇਰਸ ਦੇ ਬਦਲਣਸ਼ੀਲ ਹੋਣ ’ਤੇ ਮਨੁੱਖ ਜਾਤੀ ਲਈ ਬਣ ਸਕਦੈ ਖ਼ਤਰਾ!
ਵਿਗਿਆਨਿਕਾਂ ਨੇ ਖੋਜ ਰਿਪੋਰਟ ’ਚ ਕੀਤਾ ਖੁਲਾਸਾ
ਪੇਈਚਿੰਗ, 28 ਜਨਵਰੀ (ਪੰਜਾਬ ਮੇਲ)- ਦੱਖਣੀ ਅਫ਼ਰੀਕਾ ’ਚ ਚਮਗਿੱਦੜਾਂ ਵਿਚ ਫੈਲਣ ਵਾਲਾ ‘ਨੀਓਕੋਵ’ ਕਰੋਨਾ ਵਾਇਰਸ ਜੇਕਰ ਜ਼ਿਆਦਾ ਬਦਲਣਸ਼ੀਲ ਹੋਇਆ, ਤਾਂ ਇਹ ਭਵਿੱਖ ਵਿਚ ਮਨੁੱਖ ਜਾਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਚੀਨ ਦੇ ਖੋਜਕਰਤਾਵਾਂ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਇਹ ਖੋਜ ਪ੍ਰਕਾਸ਼ਨ ਮਗਰੋਂ ਹਾਲ ’ਚ ਹੀ ਸ੍ਰੰਗ੍ਰਹਿ ਕੋਸ਼ ਬਾਇਓਆਰ.ਐੱਕਸ.ਆਈ.ਵੀ. ’ਤੇ ਪਾਇਆ ਗਿਆ ਹੈ, ਜਿਸ ਦੀ ਸਮੀਖਿਆ ਕੀਤੀ ਜਾਣੀ ਹਾਲੇ ਬਾਕੀ ਹੈ। ਅਧਿਐਨ ਮੁਤਾਬਕ ਇਹ ਪਤਾ ਲੱਗਦਾ ਹੈ ਕਿ ਨੀਓਕੋਵ ਦਾ ‘ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ’ (ਐੱਮ.ਈ.ਆਰ.ਐੱਸ.) ਨਾਲ ਕਰੀਬੀ ਸਬੰਧ ਹੈ। ਇਸ ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੇ ਇਸ (ਵਾਇਰਲ) ਰੋਗ ਪਹਿਲੀ ਵਾਰ ਪਛਾਣ 2012 ਵਿਚ ਸਾਊਦੀ ਅਰਬ ਵਿਚ ਕੀਤੀ ਗਈ ਸੀ। ਕਰੋਨਾਵਾਇਰਸ ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ, ਜਿਹੜਾ ਸਾਧਾਰਨ ਠੰਢ, ਜ਼ੁਕਾਮ ਤੋਂ ਲੈ ਕੇ ‘ਸਾਰਸ’ ਵਰਗੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਚਾਈਨੀਜ਼ ਅਕੈਡਮੀ ਆਫ਼ ਸਾਇੰਸਿਜ਼ ਅਤੇ ਵੂਹਾਨ ਯੂਨੀਵਰਸਿਟ ਦੇ ਖੋਜਕਰਤਾਵਾਂ ਨੇ ਇਹ ਗੌਰ ਕੀਤਾ ਹੈ ਕਿ ‘ਨੀਓਕੋਵ’ ਦੱਖਣੀ ਅਫ਼ਰੀਕਾ ਵਿਚ ਚਮਗਿੱਦੜਾਂ ਦੇ ਸਮੂਹ ਵਿਚ ਪਾਇਆ ਜਾਂਦਾ ਹੈ ਅਤੇ ਇਨ੍ਹਾਂ ਜੀਵਾਂ ਵਿਚ ਵਿਸ਼ੇਸ਼ ਤੌਰ ’ਤੇ ਫ਼ੈਲਦਾ ਹੈ। ਖੋਜਕਰਤਾਵਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਆਪਣੇ ਮੌਜੂਦਾ ਰੂਪ ਵਿਚ ਨੀਓਕੋਵ ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਜੇਕਰ ਇਹ ਵੱਧ ਪਰਿਵਰਤਨਸ਼ੀਲ ਹੋਇਆ ਤਾਂ ਸੰਭਾਵਿਤ ਤੌਰ ’ਤੇ ਇਹ ਨੁਕਸਾਨਦੇਹ ਹੋ ਸਕਦਾ ਹੈ।

Share