ਦੇਹਰਾਦੂਨ ’ਚ ਕਾਂਗਰਸੀ ਆਗੂ ਵੱਲੋਂ ਵੋਟ ਪਾਉਂਦੇ ਦੀ ਫੋਟੋ ਸ਼ੋਸ਼ਲ ਮੀਡੀਆ ’ਤੇ ਅਪਲੋਡ; ਦਰਜ ਹੋਵੇਗਾ ਕੇਸ

222
Share

ਉੱਤਰਾਖੰਡ ਚੋਣਾਂ ’ਚ 65 ਫੀਸਦੀ ਵੋਟਿੰਗ
ਦੇਹਰਾਦੂਨ, 14 ਫਰਵਰੀ (ਪੰਜਾਬ ਮੇਲ)- ਉਤਰਾਖੰਡ ’ਚ 70 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਸਮਾਂ ਸਮਾਪਤ ਹੋ ਗਿਆ ਹੈ ਤੇ ਨਿਯਮਾਂ ਤਹਿਤ ਬੂਥ ’ਚ ਕਤਾਰਾਂ ਵਿਚ ਲੱਗੇ ਲੋਕਾਂ ਨੂੰ ਹੀ ਵੋਟ ਪਾਉਣ ਦਿੱਤੀ ਜਾਵੇਗੀ। ਸੁਰੱਖਿਆ ਬਲਾਂ ਨੇ ਲੇਟ ਆਏ ਵੋਟਰਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਥੇ 65 ਫੀਸਦੀ ਵੋਟਾਂ ਪਈਆਂ। ਦੇਹਰਾਦੂਨ ’ਚ ਕਾਂਗਰਸ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਨਿਤਿਨ ਗੋਲਾ ਨੇ ਪੋਲਿੰਗ ਬੂਥ ਦੇ ਅੰਦਰ ਮਤਦਾਨ ਲਈ ਬਟਨ ਦਬਾਉਣ ਵੇਲੇ ਦੀ ਫੋਟੋ ਖਿੱਚ ਕੇ ਸ਼ੋਸ਼ਲ ਮੀਡੀਆ ’ਤੇ ਪਾ ਦਿੱਤੀ ਹੈ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਇਸ ਤੋਂ ਬਾਅਦ ਦੇਹਰਾਦੂਨ ਦੇ ਚੋਣ ਅਧਿਕਾਰੀ ਡਾ. ਆਰ ਰਾਜੇਸ਼ ਕੁਮਾਰ ਨੇ ਨਿਤਿਨ ਦੇ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਥੇ ਵੋਟਰ 632 ਉਮੀਦਵਾਰਾਂ ਦੇ ਭਵਿੱਖ ਨੂੰ ਈ.ਵੀ.ਐੱਮਜ਼ ਵਿਚ ਕੈਦ ਕਰਨਗੇ।

Share