ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੋਟਿ-ਕੋਟਿ ਪ੍ਰਣਾਮ

790
Share

ਜਲੰਧਰ,  23 ਮਾਰਚ (ਪੰਜਾਬ ਮੇਲ)- ਸ਼ਹੀਦ ਸਮਾਜ ਦਾ ਸਰਮਾਇਆ ਹੁੰਦੇ ਹਨ। ਦੇਸ਼ ਲਈ ਜਾਨ ਵਾਰਨ ਵਾਲੇ ਉਨ੍ਹਾਂ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ। ਕਹਿੰਦੇ ਨੇ ਦੇਸ਼ ਭਗਤਾਂ ਦਾ ਕੋਈ ਧਰਮ, ਜਾਤ-ਮਜ਼ਹਬ ਨਹੀਂ ਹੁੰਦਾ ਸਗੋਂ ਉਹ ਵਤਨ ਅਤੇ ਮਨੁੱਖਤਾ ਲਈ ਆਪਾ ਵਾਰ੍ਹਦੇ ਹਨ। ਨਵੀਂ ਪੁੰਗਰਦੀ ਪੀੜ੍ਹੀ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਕੇ, ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨਾ ਹੁੰਦਾ ਹੈ। ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਲਈ ਸੈਂਕੜੇ ਦੇਸ਼ ਭਗਤਾਂ ਨੇ ਫਾਂਸੀ, ਹਜ਼ਾਰਾਂ ਨੇ ਜੇਲਾਂ ਤੇ ਸੈਂਕੜੇ ਯੋਧਿਆਂ ਨੇ ਕਾਲੇ ਪਾਣੀ ਅਤੇ ਲੱਖਾਂ ਭਾਰਤੀਆਂ ਨੇ ਸਰੀਰਕ ਅਤੇ ਮਾਨਸਿਕ ਗੁਲਾਮੀ ਝੱਲੀ। 

ਆਖਰਕਾਰ 15 ਅਗਸਤ 1947 ਨੂੰ ਦੇਸ਼ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਹੋਇਆ। ਸ਼ਹੀਦਾਂ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਵੀ ਨਾਂ ਹੈ, ਜਿਨ੍ਹਾਂ ਨੇ ਜਵਾਨੀ ਦੀ ਉਮਰ ‘ਚ ਫਾਂਸੀ ਦਾ ਰੱਸਾ ਚੁੰਮਿਆ। ਅੱਜ ਦਾ ਦਿਨ ਯਾਨੀ ਕਿ 23 ਮਾਰਚ ਦਾ ਦਿਨ ਬੇਹੱਦ ਖਾਸ ਹੈ। ਇਸੇ ਦਿਨ ਅੰਗਰੇਜ਼ੀ ਹਕੂਮਤ ਦੇ ਨੱਕ ‘ਚ ਦਮ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦਿੱਤੀ ਗਈ ਸੀ। ਅੱਜ ਦੇਸ਼ ਭਰ ‘ਚ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਪਿੰਡ ਖਟਕੜ ਕਲਾਂ ਇਤਿਹਾਸ ਦਾ ਉਹ ਵਰਕਾ ਬਣ ਗਿਆ ਹੈ, ਜੋ ਸੂਰਜ-ਚੰਦਰਮਾ ਦੀ ਹੋਂਦ ਤਕ ਭਾਰਤੀਆਂ ਦੇ ਚੇਤੇ ਅਤੇ ਇਤਿਹਾਸ ਤੇ ਵਰਕਿਆਂ ਵਿਚ ਉੱਕਰਿਆ ਰਹੇਗਾ। ਪਿੰਡ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ, ਜਿੱਥੇ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਹੈ। ਸਾਲ 2008 ‘ਚ ਜ਼ਿਲਾ ਨਵਾਂਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਰੱਖ ਦਿੱਤਾ ਗਿਆ। 


Share