ਦੇਸ਼ ਖ਼ਿਲਾਫ਼ ਜੰਗ ਛੇੜਨਾ ਚਾਹੁੰਦੇ ਸਨ ਐਲਗਾਰ ਪ੍ਰੀਸ਼ਦ ਨਾਲ ਜੁੜੇ ਮੁਲਜ਼ਮ : ਐੱਨ.ਆਈ.ਏ.

622
Share

ਮੁੰਬਈ, 23 ਅਗਸਤ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਐਲਗਾਰ ਪ੍ਰੀਸ਼ਦ ਤੇ ਮਾਓਵਾਦੀਆਂ ਵਿਚਾਲੇ ਸਬੰਧਾਂ ਨਾਲ ਜੁੜੇ ਮਾਮਲੇ ਵਿਚ ਇੱਥੇ ਵਿਸ਼ੇਸ਼ ਅਦਾਲਤ ਅੱਗੇ ਦੋਸ਼ਾਂ ਦਾ ਖ਼ਰੜਾ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਮੁਲਜ਼ਮ ਆਪਣੀ ਖ਼ੁਦ ਦੀ ਸਰਕਾਰ ਬਣਾਉਣ ਤੇ ‘ਦੇਸ਼ ਖ਼ਿਲਾਫ਼ ਜੰਗ ਛੇੜਨਾ’ ਚਾਹੁੰਦੇ ਸਨ। ਐੱਨ.ਆਈ.ਏ. ਨੇ ਇਸੇ ਮਹੀਨੇ ਦੀ ਸ਼ੁਰੂਆਤ ’ਚ ਅਦਾਲਤ ਵਿਚ ਖਰੜਾ ਪੇਸ਼ ਕੀਤਾ ਸੀ ਤੇ ਇਸ ਦੀ ਨਕਲ ਅੱਜ ਉਪਲੱਬਧ ਕਰਵਾਈ ਗਈ ਹੈ। ਇਸ ਵਿਚ ਮਨੁੱਖੀ ਅਧਿਕਾਰ ਕਾਰਕੁਨਾਂ ਸਣੇ 15 ਜਣਿਆਂ ਖ਼ਿਲਾਫ਼ 17 ਦੋਸ਼ ਲਾਏ ਗਏ ਹਨ। ਐੱਨ.ਆਈ.ਏ. ਨੇ ਦੋਸ਼ ਲਾਇਆ ਕਿ ਮੁਲਜ਼ਮ ਪਾਬੰਦੀਸ਼ੁਦਾ ਜਥੇਬੰਦੀ ਸੀ.ਪੀ.ਆਈ. (ਮਾਓਵਾਦੀ) ਦੇ ਸਰਗਰਮ ਮੈਂਬਰ ਸਨ। ਇਸ ਵਿੱ ਸਮਾਜਿਕ ਕਾਰਕੁਨ ਸੁਧਾ ਭਾਰਦਵਾਜ, ਵਰਨੋਨ ਗੋਂਜ਼ਾਲਵੇਸ, ਵਰਵਰਾ ਰਾਓ, ਹਨੀ ਬਾਬੂ, ਆਨੰਦ ਤੈਲਤੁੰਬੜੇ, ਸ਼ੋਮਾ ਸੇਨ, ਗੌਤਮ ਨਵਲੱਖਾ ਤੇ ਹੋਰਾਂ ਦੇ ਨਾਮ ਸ਼ਾਮਲ ਹਨ।

Share