ਦੇਸ਼ ਵਿੱਚ ਤਿੰਨ ਲੱਖ ਤੋਂ ਘਟੇ ਕਰੋਨਾ ਦੇ ਨਵੇਂ ਕੇਸ

363
Share

ਨਵੀਂ ਦਿੱਲੀ, 17 ਮਈ (ਪੰਜਾਬ ਮੇਲ)-  ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ ਕੇਸ ਤਿੰਨ ਲੱਖ ਤੋਂ ਘੱਟ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ 2,81,386 ਕਰੋਨਾ ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਤੇ 4106 ਮੌਤਾਂ ਹੋਈਆਂ ਹਨ। ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਅਨੁਸਾਰ 16 ਮਈ ਤਕ 31,64,23,658 ਲੋਕਾਂ ਦੀ ਕਰੋਨਾ ਜਾਂਚ ਹੋ ਚੁੱਕੀ ਹੈ।


Share