ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਹਸਪਤਾਲਾਂ ’ਚ ਹਾਲੇ ਵੀ ਆਕਸੀਜਨ ਦਾ ਸੰਕਟ

454
Share

ਹਸਪਤਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਨੇੜਲੇ ਸੂਬਿਆਂ ’ਚ ਲਿਜਾਣ ਲਈ ਲਾ ਰਹੇ ਹਨ ਸੁਨੇਹਾ
ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਮੇਲ)- ਦੇਸ਼ ਦੀ ਰਾਜਧਾਨੀ ਵਿਚ ਭਾਵੇਂ ਆਕਸੀਜਨ ਦੀ ਖੇਪ ਪੁੱਜ ਚੁੱਕੀ ਹੈ ਪਰ ਹਾਲੇ ਵੀ ਕਈ ਹਸਪਤਾਲਾਂ ਨੇ ਆਕਸੀਜਨ ਦੀ ਸਪਲਾਈ ਭੇਜਣ ਲਈ ਮਦਦ ਮੰਗੀ ਹੈ। ਕਈ ਹਸਪਤਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਇਹ ਵੀ ਕਹਿ ਰਹੇ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਨੇੜਲੇ ਸੂਬਿਆਂ ਵਿਚ ਲੈ ਜਾਣ। ਇਕ ਹਸਪਤਾਲ ਦੇ ਪ੍ਰਬੰਧਕ ਨੇ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਇਹ ਵੀ ਨਹੀਂ ਪਤਾ ਕਿ ਉਹ ਹਸਪਤਾਲ ਵਿਚ ਭਰਤੀ ਮਰੀਜ਼ਾਂ ਦਾ ਇਲਾਜ ਕਿਵੇਂ ਕਰਨਗੇ।

Share