ਦੇਸ਼ ’ਚ ਪਹਿਲੀ ਵਾਰ ਹਾਈਡਰੋਜਨ ਨਾਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ

629
Share

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਭਾਰਤੀ ਰੇਲਵੇ ਨੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਦੇਸ਼ ’ਚ ਪਹਿਲੀ ਵਾਰ ਹਾਈਡਰੋਜਨ ਈਂਧਣ ’ਤੇ ਆਧਾਰਿਤ ਤਕਨੀਕ ਨਾਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਦੇ ਸ਼ੁਰੂਆਤੀ ਦੌਰ ਵਿਚ ਸੋਨੀਪਤ-ਜੀਂਦ 89 ਕਿਲੋਮੀਟਰ ਲੰਬੇ ਰੇਲਵੇ ਰੂਟ ’ਤੇ ਰੇਲ ਗੱਡੀ ਚਲਾਈ ਜਾਵੇਗੀ। ਇਸੇ ਦੌਰਾਨ ਰੇਲਵੇ ਵਿਭਾਗ ਨੇ ਮੌਜੂਦਾ ਸੋਲਰ-ਡੀਜ਼ਲ ਇੰਜਨਾਂ ਨੂੰ ਹਾਈਡਰੋਜਨ ਈਂਧਣ ਨਾਲ ਚਲਾਉਣ ਲਈ ਇਨ੍ਹਾਂ ਇੰਜਨਾਂ ਵਿਚ ਲੋੜੀਦੀਆਂ ਤਬਦੀਲੀਆਂ ਕਰਨ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਨੈਸ਼ਨਲ ਹਾਈਡਰੋਜਨ ਐਨਰਜੀ ਮਿਸ਼ਨ ਨੇ ਇਕ ਕਦਮ ਅੱਗੇ ਵਧਾਉਂਦਿਆਂ ਹਾਈਡਰੋਜਨ ਈਂਧਣ ਸੈੱਲ-ਬੇਸਡ ਪਾਵਰ ਮੂਵਮੈਂਟ ਮਿਸ਼ਨ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਰੇਲ ਗੱਡੀ ਦੇ ਪਾਇਲਟ ਨੂੰ ਰੇਲ ਗੱਡੀ ਚਲਾਉਣ ਵੇਲੇ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਗੱਡੀ ਦੇ ਡਰਾਈਵਿੰਗ ਸਿਸਟਮ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

Share