ਦੇਸ਼ ‘ਚ ਕੋਰੋਨਾ ਦਾ ਕਹਿਰ; 24 ਘੰਟਿਆਂ ‘ਚ 3900 ਨਵੇਂ ਕੇਸ ਤੇ 195 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲਾ

765
Share

ਨਵੀਂ ਦਿੱਲੀ, 5 ਮਈ (ਪੰਜਾਬ ਮੇਲ)- ਕੋਰੋਨਾ ਵਿਰੁੱਧ ਜੰਗ ‘ਚ ਦੇਸ਼ ਲਾਕਡਾਊਨ ਦੇ ਤੀਜੇ ਪੜਾਅ ‘ਚ ਗੁਜਰ ਰਿਹਾ ਹੈ ਪਰ ਵਾਇਰਸ ਦੀ ਸਪੀਡ ‘ਤੇ ਬ੍ਰੇਕ ਨਹੀਂ ਲੱਗ ਰਹੀ। ਇਸ ਮਹਾਮਾਰੀ ਦਾ ਕਹਿਰ ਦੇਸ਼ ‘ਚ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਤਾਂ ਕੋਰੋਨਾ ਨੇ ਆਪਣੀ ਰਫਤਾਰ ਵਧਾ ਦਿੱਤੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ ਤੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਇਕ ਦਿਨ ‘ਚ ਕੋਰੋਨਾ ਦੇ 3900 ਕੇਸ ਦੇਸ਼ ‘ਚ ਸਾਹਮਣੇ ਆਏ ਹਨ ਤੇ 195 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਹ ਇਕ ਦਿਨ ‘ਚ ਸਾਹਮਣੇ ਆਏ ਹੁਣ ਤਕ ਦੇ ਸਭ ਤੋਂ ਜ਼ਿਆਦਾ ਮਾਮਲੇ ਤੇ ਮੌਤਾਂ ਹਨ।
ਇਸ ਤੋਂ ਬਾਅਦ ਦੇਸ਼ ਭਰ ‘ਚ ਕੋਰੋਨਾ ਦੇ ਮਾਮਲਿਆਂ ਦੀ ਕੁਲ ਸੰਖਿਆਂ 46,433 ਹੋ ਗਈ ਹੈ। ਜਿਸ ‘ਚ 32,138 ਐਕਟਿਵ ਹਨ, 12,727 ਲੋਕ ਠੀਕ ਹੋ ਚੁੱਕੇ ਹਨ ਤੇ 1,568 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ‘ਚ 24 ਘੰਟਿਆਂ ‘ਚ 1020 ਲੋਕ ਠੀਕ ਹੋਈ ਹਨ, ਜਿਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆਂ 12,726 ਹੋ ਗਈ ਹੈ। ਹੁਣ ਰਿਕਵਰੀ ਰੇਟ 27.42 ਫੀਸਦੀ ਹੋ ਗਿਆ ਹੈ।


Share