ਦੂਜੇ ਸੂਬਿਆਂ ਤੋਂ ਪੰਜਾਬ ਆ ਰਹੇ ਮਰੀਜ਼ਾਂ ਕਾਰਨ ਪੰਜਾਬ ’ਚ ਆਕਸੀਜਨ ਦੀ ਖਪਤ ਇਕਦਮ ਵਧੀ

121
Share

-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਲਗਾਤਾਰ ਦੂਜੇ ਦਿਨ ਲਿਖਿਆ ਪੱਤਰ
ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਮੇਲ)- ਪੰਜਾਬ ’ਚ ਆਕਸੀਜਨ ਦਾ ਸਟਾਕ ਦਿਨੋਂ-ਦਿਨ ਘੱਟ ਰਿਹਾ ਹੈ ਕਿਉਂਕਿ ਦੂਜੇ ਸੂਬਿਆਂ ਵਿਚ ਆਕਸੀਜਨ ਸੰਕਟ ਕਾਰਨ ਕਰੋਨਾ ਮਰੀਜ਼ ਪੰਜਾਬ ਦਾ ਰੁਖ਼ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਲਗਾਤਾਰ ਦੂਜੇ ਦਿਨ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ’ਚ ਹੋਰ ਆਕਸੀਜਨ ਦਾ ਸਟਾਕ ਭੇਜਿਆ ਜਾਵੇ। ਉਨ੍ਹਾਂ ਆਕਸੀਜਨ ਦਾ ਕੋਟਾ ਵਧਾਉਣ ਦੀ ਮੰਗ ਕਰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਵੀ ਕੇਂਦਰ ਨਾਲ ਰਾਬਤਾ ਬਣਾਉਣ ਲਈ ਕਿਹਾ। ਉਨ੍ਹਾਂ ਦੂਜੇ ਪੱਤਰ ’ਚ ਕਿਹਾ ਹੈ ਕਿ ਮੌਜੂਦਾ ਸਪਲਾਈ ਨਾਲ ਗੰਭੀਰ ਮਰੀਜਾਂ ਦਾ ਇਲਾਜ ਕਰਨ ’ਚ ਦਿੱਕਤ ਆ ਸਕਦੀ ਹੈ, ਇਸ ਕਰਕੇ ਜਲਦੀ ਮੈਡੀਕਲ ਆਕਸੀਜਨ ਸਪਲਾਈ ਭੇਜੀ ਜਾਵੇ।

Share