ਦੂਜੇ ਵਿਸ਼ਵ ਯੁੱਧ ’ਚ ਬਰਤਾਨਵੀ ਫੌਜ ਵੱਲੋਂ ਸੇਵਾਵਾਂ ਨਿਭਾਉਣ ਵਾਲੇ ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ) ਦਾ ਦੇਹਾਂਤ

164
Share

ਗਲਾਸਗੋ, 2 ਮਈ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫੌਜ ਦੀ ਤਰਫੋਂ ਸੇਵਾਵਾਂ ਨਿਭਾਉਣ ਵਾਲੇ ਸ. ਦਰਬਾਰਾ ਸਿੰਘ ਭੁੱਲਰ (ਕੋਕਰੀ ਕਲਾਂ) ਦਾ 1 ਮਈ ਨੂੰ ਦਿਹਾਂਤ ਹੋ ਗਿਆ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਆਪਣੇ ਸਪੁੱਤਰ ਕਮਲਜੀਤ ਸਿੰਘ ਭੁੱਲਰ ਕੋਲ ਪਿਛਲੇ ਢਾਈ ਦਹਾਕਿਆਂ ਤੋਂ ਰਹਿ ਰਹੇ ਦਰਬਾਰਾ ਸਿੰਘ ਭੁੱਲਰ ਜੀ ਨੇ 11:15 ਸਵੇਰੇ ਆਖਰੀ ਸਾਹ ਲਿਆ।
ਜ਼ਿਕਰਯੋਗ ਹੈ ਕਿ ਦਰਬਾਰਾ ਸਿੰਘ ਭੁੱਲਰ ਆਪਣੇ ਦੋ ਭਾਈਆਂ ਸਮੇਤ 17 ਫ਼ਰਵਰੀ 1942 ਨੂੰ ਬਿ੍ਰਟਿਸ਼ ਆਰਮੀ ਵਿਚ ਭਰਤੀ ਹੋਏ ਸਨ। 1945 ’ਚ ਉਹ ਬਰਮਾ ਵਿਚ ਰਹੇ। 1947 ’ਚ ਭਾਰਤ ਦੇ ਆਜ਼ਾਦ ਹੋਣ ਵੇਲੇ ਉਨ੍ਹਾਂ ਨੂੰ ਬਤੌਰ ਸੈਨਿਕ ਬਿ੍ਰਟਿਸ਼ ਆਰਮੀ ’ਚੋਂ ਭਾਰਤੀ ਸੈਨਾ ਵਿਚ ਤਬਦੀਲ ਕਰ ਦਿੱਤਾ ਗਿਆ। 1962 ’ਚ ਚੀਨ ਨਾਲ ਜੰਗ ਵੇਲੇ ਵੀ ਉਹ ਮੂਹਰਲੇ ਮੁਹਾਜ਼ ’ਤੇ ਰਹਿ ਕੇ ਲੜੇ। ਉਨ੍ਹਾਂ ਦੀਆਂ ਸੇਵਾਵਾਂ ਬਦਲੇ 2019 ’ਚ ਰਾਇਲ ਬਿ੍ਰਟਿਸ਼ ਲੀਜਨ ਵੱਲੋਂ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ।

Share