ਦੁਬਈ, ਸ਼ਾਰਜਾਹ ਤੇ ਅਬੂਧਾਬੀ ਲਈ ਕੁਝ ਉਡਾਣਾਂ 17 ਮਾਰਚ ਤੋਂ ਰੱਦ

719
Share

ਨਵੀਂ ਦਿੱਲੀ, 15 ਮਾਰਚ (ਪੰਜਾਬ ਮੇਲ)- ਵਿਦੇਸ਼ ਦੀ ਫਲਾਈਟ ਫੜਨ ਵਾਲੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਸਟੇਟਸ ਦੇਖ ਹੀ ਕੇ ਹਵਾਈ ਅੱਡੇ ਲਈ ਰਵਾਨਾ ਹੋਣਾ। ਦੁਬਈ, ਸਾਊਦੀ ਲਈ ਟਿਕਟ ਬੁੱਕ ਕਰਾਈ ਹੈ ਤਾਂ ਤੁਹਾਨੂੰ ਫਲਾਈਟ ਲੈਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਯਾਤਰਾ ‘ਤੇ ਪਾਬੰਦੀਆਂ ਦੇ ਮੱਦੇਨਜ਼ਰ ਦੁਬਈ, ਸ਼ਾਰਜਾਹ ਤੇ ਅਬੂਧਾਬੀ ਲਈ ਕੁਝ ਉਡਾਣਾਂ ਨੂੰ 17 ਮਾਰਚ ਤੋਂ ਰੱਦ ਕਰਨ ਦਾ ਐਲਾਨ ਕੀਤਾ ਹੈ। ਤੁਹਾਡੀ ਵੀ ਟਿਕਟ ਬੁੱਕ ਹੈ ਤਾਂ ਫਲਾਈਟ ਦਾ ਸਟੇਟਸ ਜ਼ਰੂਰ ਦੇਖ ਲਓ।

ਏਅਰ ਇੰਡੀਆ ਨੇ ਵੀ ਦੁਬਈ, ਦੋਹਾ, ਮਸਕਟ ਅਤੇ ਰਿਆਦ ਲਈ ਸੇਵਾਵਾਂ ਇਕ ਮਹੀਨੇ ਲਈ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਕਾਰਨ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਯਾਤਰਾ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਜਹਾਜ਼ ਕੰਪਨੀ ਨੇ ਇਟਲੀ, ਫਰਾਂਸ, ਜਰਮਨੀ, ਸਪੇਨ, ਦੱਖਣੀ ਕੋਰੀਆ, ਇਜ਼ਰਾਇਲ ਤੇ ਸ਼੍ਰੀਲੰਕਾ ਲਈ 30 ਅਪ੍ਰੈਲ ਤੱਕ ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਵਿਸ਼ਵ ਭਰ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5,700 ਹੋ ਗਈ ਹੈ।


Share