ਦੁਬਈ ‘ਚ 4 ਸਾਲਾ ਭਾਰਤੀ ਬੱਚੀ ਨੇ ਦਿੱਤੀ ਕੋਰੋਨਾ ਨੂੰ ਮਾਤ

797
Share

ਦੁਬਈ, 27 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਨਾਲ ਹਰ ਉਮਰ ਵਰਗ ਦਾ ਵਿਅਕਤੀ ਪ੍ਰਭਾਵਿਤ ਹੋ ਰਿਹਾ ਹੈ।ਇਸ ਸਭ ਦੇ ਬਾਵਜੂਦ ਦੁਨੀਆ ਭਰ ਵਿਚ ਬਹੁਤ ਸਾਰੇ ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੁਬਈ ਵਿਚ ਭਾਰਤੀ ਮੂਲ ਦੀ 4 ਸਾਲਾ ਕੁੜੀ ਨੇ ਕੋਰੋਨਾ ਇਨਫੈਕਸ਼ਨ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਕੁੜੀ ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋਣ ਵਾਲੀ ਸੰਯੁਕਤ ਅਰਬ ਅਮੀਰਾਤ ਦੀ ਸਭ ਤੋਂ ਛੋਟੀ ਉਮਰ ਦੀ ਮਰੀਜ਼ ਬਣ ਗਈ ਹੈ। ਪਿਛਲੇ ਹਫਤੇ ਹੀ ਕੁੜੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਇਸ 4 ਸਾਲਾ ਕੁੜੀ ਦਾ ਨਾਮ ਸਿਵਾਨੀ ਹੈ।

ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸਿਵਾਨੀ ਨੂੰ 1 ਅਪ੍ਰੈਲ ਨੂੰ ਅਲ ਫਤੈਤਿਮ ਹੈਲਥ ਹਬ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਸਿਵਾਨੀ ਦੇ ਅੰਦਰ ਕੋਰੋਨਾ ਦਾ ਇਨਫੈਕਸ਼ਨ ਉਸ ਦੀ ਮਾਂ ਤੋਂ ਹੋਇਆ ਸੀ। ਉਸ ਦੀ ਮਾਂ ਫਰੰਟ ਲਾਈਨ ਹੈਲਥ ਵਰਕਰ ਹੈ ਜੋ ਮਾਰਚ ਦੇ ਮਹੀਨੇ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਈ ਸੀ। ਸਿਵਾਨੀ ਅਤੇ ਉਸ ਦੇ ਪਿਤਾ ਦਾ ਕੋਰੋਨਾ ਇਨਫੈਕਸਨ ਦਾ ਟੈਸਟ ਕੀਤਾ ਗਿਆ ਸੀ ਭਾਵੇਂਕਿ ਦੋਹਾਂ ਵਿਚ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਸੀ। ਟੈਸਟ ਵਿਚ ਸਿਵਾਨੀ ਕੋਰੋਨਾ ਪੌਜੀਟਿਵ ਪਾਈ ਗਈ ਜਦਕਿ ਉਸ ਦੇ ਪਿਤਾ ਦਾ ਟੈਸਟ ਨੈਗੇਟਿਵ ਸੀ।


Share