ਦੁਬਈ ‘ਚ ਭਾਰਤੀ ਸ਼ਖਸ ਦੀ ਬਾਲਕੋਨੀ ‘ਚੋਂ ਡਿੱਗਣ ਕਾਰਨ ਹੋਈ ਮੌਤ

767
Share

ਦੁਬਈ, 26 ਮਈ (ਪੰਜਾਬ ਮੇਲ)-ਦੁਬਈ ਵਿਚ ਇਕ ਭਾਰਤੀ ਸ਼ਖਸ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਭਾਰਤੀ ਪ੍ਰਵਾਸੀ ਜਿਸ ਨੇ ਹਾਲ ਹੀ ਵਿੱਚ ਕੋਵਿਡ-19 ਤੋਂ ਜ਼ਿੰਦਗੀ ਦੀ ਜੰਗ ਜਿੱਤੀ ਸੀ, ਉਸ ਦੀ ਦੁਬਈ ਦੀ ਇੱਕ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਕੇਰਲ ਦਾ 26 ਸਾਲਾ ਭਾਰਤੀ ਨਾਗਰਿਕ ਨੀਲਾਥ ਮੁਹੰਮਦ ਫਿਰਦੌਸ ਰਿਹਾਇਸ਼ੀ ਇਮਾਰਤ ਦੀ 7ਵੀਂ ਮੰਜ਼ਿਲ ਦੀ ਬਾਲਕੋਨੀ ਵਿਚੋਂ ਡਿੱਗ ਪਿਆ। ਇਸ ਇਮਾਰਤ ਵਿਚ ਉਹ ਇੱਕ ਰਿਸ਼ਤੇਦਾਰ ਨੌਸ਼ਾਦ ਅਲੀ (33) ਸਮੇਤ ਛੇ ਹੋਰ ਲੋਕਾਂ ਨਾਲ ਰਹਿ ਰਿਹਾ ਸੀ।ਦੁਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਗਲਫ ਨਿਊਜ਼ ਨੂੰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਖੁਦਕੁਸ਼ੀ ਦੀ ਇਕ ਘਟਨਾ ਸੀ। ਅਧਿਕਾਰੀ ਨੇ ਕਿਹਾ,“ਉਹ ਮਾਨਸਿਕ ਰੋਗ ਦਾ ਸ਼ਿਕਾਰ ਸੀ ਅਤੇ ਉਸ ਦੀ ਮੌਤ ਪਿੱਛੇ ਕੋਈ ਅਪਰਾਧਿਕ ਸ਼ੱਕ ਨਹੀਂ ਹੈ।” ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ ਐਤਵਾਰ ਨੂੰ ਵਾਪਰੀ।
ਪੀੜਤ ਭਾਰਤੀ ਦੇ ਰਿਸ਼ਤੇਦਾਰ ਨੇ ਕਿਹਾ,“ਉਹ ਨਮਾਜ਼ ਪੜ੍ਹਨ ਲਈ ਜਲਦੀ ਉੱਠ ਗਿਆ ਸੀ ਅਤੇ ਇਸ ਦੌਰਾਨ ਹਰ ਕੋਈ ਸਵੇਰ ਦੇ ਕੰਮਾਂ ਵਿਚ ਲੱਗਾ ਹੋਇਆ ਸੀ। ਅਚਾਨਕ ਉਹ ਬਾਲਕੋਨੀ ਵੱਲ ਗਿਆ ਅਤੇ ਉਸ ਨੇ ਛਾਲ ਮਾਰ ਦਿੱਤੀ। ਰਿਸ਼ਤੇਦਾਰ ਨੇ ਅੱਗੇ ਦੱਸਿਆ,”ਉਹ ਮਾਨਸਿਕ ਰੋਗ ਦਾ ਸ਼ਿਕਾਰ ਸੀ ਅਤੇ ਕੁਝ ਸਮੇਂ ਤੋਂ ਪਰੇਸ਼ਾਨ ਸੀ। ਉਹ ਸੋਚਦਾ ਸੀ ਕਿ ਹਰ ਕੋਈ ਉਸ ‘ਤੇ ਹਮਲਾ ਕਰਨ ਲਈ ਬਾਹਰ ਹੈ। ਉਸਨੇ ਆਪਣਾ ਭੋਜਨ ਖਾਣਾ ਬੰਦ ਕਰ ਦਿੱਤਾ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਲੋਕ ਉਸ ਨੂੰ ਜ਼ਹਿਰ ਪਿਲਾ ਰਹੇ ਹਨ। ਉਹ ਸਾਡੇ ਤੋਂ ਪਾਣੀ ਲੈਣ ਤੋਂ ਵੀ ਇਨਕਾਰ ਕਰ ਰਿਹਾ ਸੀ।”
ਪੀੜਤ ਦਾ 10 ਅਪ੍ਰੈਲ ਨੂੰ ਕੋਵਿਡ-19 ਲਈ ਸਕਾਰਾਤਮਕ ਟੈਸਟ ਹੋਇਆ ਸੀ। 7 ਮਈ ਨੂੰ ਉਸ ਨੂੰ ਸਾਰੇ ਟੈਸਟ ਕਲੀਅਰ ਕਰਨ ਤੋਂ ਬਾਅਦ ਦੁਬਈ ਦੇ ਇੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਰਿਸ਼ਤੇਦਾਰ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਉਸ ਨੇ ਪੀੜਤ ਨੂੰ ਉਸ ਦੇ ਘਰ ਵਾਪਸ ਜਾਣ ਲਈ ਪਿਛਲੇ ਮਹੀਨੇ Non-Resident Keralites Affairs (NORKA) ਵਿੱਚ ਰਜਿਸਟਰ ਕੀਤਾ ਸੀ, ਭਾਵੇਂਕਿ ਉਹ ਟਿਕਟ ਲੈਣ ਵਿੱਚ ਅਸਫਲ ਰਿਹਾ ਸੀ।


Share