ਦੁਬਈ ‘ਚ ਭਾਰਤੀ ਵਪਾਰੀ ਤੇ ਉਸ ਦੀ ਪਤਨੀ ਦੀ ਪਾਕਿਸਤਾਨੀ ਵਿਅਕਤੀ ਨੇ ਕੀਤੀ ਹੱਤਿਆ

731
Share

* ਮਰਨ ਤੱਕ ਕਰਦਾ ਰਿਹਾ ਚਾਕੂ ਨਾਲ ਵਾਰ
ਦੁਬਈ, 25 ਜੂਨ (ਪੰਜਾਬ ਮੇਲ)-ਦੁਬਈ ‘ਚ ਭਾਰਤੀ ਵਪਾਰੀ ਤੇ ਉਸ ਦੀ ਪਤਨੀ ਦੀ ਬੜੀ ਹੀ ਕਰੂਰਤਾ ਨਾਲ ਹੱਤਿਆ ਕੀਤੀ ਗਈ। ਮੀਡੀਆ ਰਿਪੋਰਟ ਅਨੁਸਾਰ, ਇਕ ਪਾਕਿਸਤਾਨੀ ਸ਼ਖ਼ਸ ਨੇ ਉਨ੍ਹਾਂ ਦੇ ਘਰ ਅੰਦਰ ਵੜ ਕੇ ਲੁੱਟ ਦੇ ਇਰਾਦੇ ਨਾਲ ਹੱਤਿਆ ਕੀਤੀ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਹਿਰੇਨ ਅਧੀਆ ਤੇ ਵਿਧੀ ਅਧੀਆ, ਦੋਵਾਂ ਦੀ ਉਮਰ 40 ਸਾਲ ਹੈ। ਦੋਵਾਂ ਦੀ ਹੱਤਿਆ ਅਰੇਬਨੀਅਨ ਰਿਚੇਸ ‘ਚ ਆਪਣੇ ਵਿਲਾ ਅੰਦਰ ਕਰ ਦਿੱਤੀ ਗਈ। ਗਲਫ ਨਿਊਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਦੁਬਈ ਪੁਲਿਸ ਨੇ 24 ਘੰਟੇ ਤੋਂ ਘੱਟ ਸਮੇਂ ਅੰਦਰ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੁਬਈ ਪੁਲਿਸ ‘ਚ ਅਪਰਾਧਿਕ ਜਾਂਚ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਜਮਾਲ ਅਲ-ਜਲਾਫ ਨੇ ਕਿਹਾ ਕਿ ਜੋੜੇ ਦੀ ਧੀ ਨੇ ਦੁਬਈ ਪੁਲਿਸ ਦੇ ਕਮਾਂਡ ਰੂਮ ਨੂੰ ਘਟਨਾ ਦੀ ਰਿਪੋਰਟ ਕਰਨ ਲਈ ਬੁਲਾਇਆ ਸੀ। ਗਸ਼ਤੀ ਦਲ ਤੇ ਫੋਰੈਂਸਿਕ ਮਾਹਿਰ ਦੋ-ਮੰਜ਼ਿਲਾ ਵਿਲਾ ਗਏ। ਇਕ ਕੰਪਨੀ ‘ਚ ਕਾਰਜਕਾਰੀ ਪ੍ਰਬੰਧਕ ਦੇ ਰੂਪ ‘ਚ ਕੰਮ ਕਰਨ ਵਾਲੇ ਵਿਅਕਤੀ ਤੇ ਉਨ੍ਹਾਂ ਦੀ ਪਤਨੀ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦੀ ਉਮਰ 18 ਤੇ 13 ਸਾਲ ਹੈ। ਦੋਵਾਂ ਦੀ ਹਾਦਸੇ ‘ਚ ਜਾਨ ਬਚ ਗਈ ਹੈ।
ਦੁਬਈ ‘ਚ ਭਾਰਤੀ ਦੂਤਘਰ ਨੇ ਇਸ ਜੋੜੇ ਦੀ ਪਛਾਣ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸ਼ੱਕੀ 18 ਜੂਨ ਨੂੰ ਵਿਲਾ ‘ਚ ਵੜਿਆ, ਜਦੋਂ ਪਰਿਵਾਰ ਸੌਂ ਰਿਹਾ ਸੀ। ਉਨ੍ਹਾਂ 2,000 (41,229 ਰੁਪਏ) ਵਾਲਾ ਇਕ ਬਟੂਆ ਲਿਆ ਤੇ ਸਾਮਾਨ ਲੱਭਦੇ ਹੋਏ ਕਮਰੇ ‘ਚ ਚਲਾ ਗਿਆ। ਇਸ ਦੌਰਾਨ ਜਦੋਂ ਆਦਮੀ ਜਾਗਿਆ ਤਾਂ ਹਮਲਾਵਰ ਨੇ ਉਸ ਨੂੰ ਚਾਕੂ ਮਾਰ ਦਿੱਤਾ। ਪਤੀ ਦੀ ਆਵਾਜ਼ ਸੁਣ ਕੇ ਪਤਨੀ ਵੀ ਜਾਗ ਗਈ ਤੇ ਸ਼ੱਕੀ ਨੇ ਉਸ ਨੂੰ ਚਾਕੂ ਮਾਰ ਦਿੱਤਾ। ਉਹ ਉਨ੍ਹਾਂ ਨੂੰ ਉਦੋਂ ਤਕ ਚਾਕੂ ਮਾਰਦਾ ਰਿਹਾ, ਜਦੋਂ ਤਕ ਕਿ ਉਹ ਮਰ ਨਹੀਂ ਗਏ।


Share