ਦੁਬਈ ‘ਚ ਔਰਤ ਨੂੰ ਛੇੜਨ ਵਾਲੇ ਭਾਰਤੀ ਨੂੰ ਹੋਈ 6 ਮਹੀਨਿਆਂ ਦੀ ਸਜ਼ਾ

357
Share

ਦੁਬਈ, 27 ਸਤੰਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਦੇ ਦੁਬਈ ‘ਚ ਇਕ ਔਰਤ ਨੂੰ ਛੇੜਨ ਵਾਲੇ 40 ਸਾਲਾ ਭਾਰਤੀ ਨੂੰ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਗਲਫ਼ ਨਿਊਜ਼ ਦੀ ਖ਼ਬਰ ਮੁਤਾਬਕ ਜੂਨ ਵਿਚ ਦੁਬਈ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਸੀ।
ਘਟਨਾ ਵਾਲੇ ਦਿਨ ਸਵੇਰੇ ਤਕਰੀਬਨ 10 ਵਜੇ ਗਸ਼ਤ ਕਰ ਰਹੇ ਦੋ ਪੁਲਿਸ ਅਧਿਕਾਰੀ ਘਟਨਾ ਵਾਲੇ ਸਥਾਨ ‘ਤੇ ਪੁੱਜੇ ਤਾਂ ਉਨ੍ਹਾਂ ਨੂੰ ਇਕ ਔਰਤ ਰੋਂਦੀ ਹੋਈ ਮਿਲੀ। ਅਖਬਾਰ ਨੇ ਗਸ਼ਤ ਕਰ ਰਹੇ ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਪੀੜਤ ਔਰਤ ਸਹਿਮੀ ਹੋਈ ਸੀ ਅਤੇ ਉਸ ਨੇ ਦੱਸਿਆ ਕਿ ਉਹ ਕਸਰਤ ਕਰ ਰਹੀ ਸੀ ਤਾਂ ਇਹ ਭਾਰਤੀ ਵਿਅਕਤੀ ਉਸ ਕੋਲ ਆ ਗਿਆ ਅਤੇ ਉਸ ਨੇ ਕਿਹਾ ਕਿ ਉਹ ਬਹੁਤ ਸੋਹਣੀ ਹੈ ਤੇ ਗਲਤ ਤਰੀਕੇ ਨਾਲ ਹੱਥ ਲਾਇਆ।
ਅਧਿਕਾਰੀਆਂ ਨੇ ਉਸ ਸਥਾਨ ਤੋਂ ਭਾਲ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਦੀ ਪਛਾਣ ਬੀਬੀ ਨੇ ਕੀਤੀ। ਪੁਲਿਸ ਕਰਮਚਾਰੀ ਮੁਤਾਬਕ, ਦੋਸ਼ੀ ਨੇ ਆਪਣਾ ਜੁਰਮ ਕਬੂਲ ਕੀਤਾ ਤੇ ਮਾਫੀ ਵੀ ਮੰਗੀ ਪਰ ਦੋਸ਼ੀ ਨੂੰ ਸਜ਼ਾ ਪੂਰੀ ਹੋਣ ਦੇ ਬਾਅਦ ਦੇਸ਼ ‘ਚੋਂ ਕੱਢਣ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਦੇ ਫੈਸਲੇ ਖਿਲਾਫ 15 ਦਿਨਾਂ ਵਿਚ ਅਪੀਲ ਕੀਤੀ ਜਾ ਸਕਦੀ ਹੈ।


Share