ਦੁਨੀਆ ਦੇ ਸਭ ਤੋਂ ਬਜ਼ੁਰਗ ਜਾਪਾਨੀ ਵਿਅਕਤੀ ਦੀ ਮੌਤ

891
Share

ਨਵੀਂ ਦਿੱਲੀ,  27 ਫਰਵਰੀ ( ਪੰਜਾਬ ਮੇਲ)-ਇਸ ਮਹੀਨੇ ਦੇ ਸ਼ੁਰੂ ਵਿਚ ਗਿੰਨੀਜ਼ ਵਰਲਡ ਰਿਕਾਰਡਸ ਤੋਂ 112 ਸਾਲ ਅਤੇ 344 ਦਿਨਾਂ ਵਾਲੇ ਦੁਨੀਆ ਦੇ ਸਭ ਤੋਂ ਬਜੁਰਗ ਜਿਊਂਦੇ ਵਿਅਕਤੀ ਦਾ ਖਿਤਾਬ ਪਾਉਣ ਵਾਲੇ ਜਾਪਾਨੀ ਵਿਅਕਤੀ ਦੀ ਮੌਤ ਹੋ ਗਈ ।
ਗਿੰਨੀਜ਼ ਵਰਲਡ ਰਿਕਾਰਡਸ ਨੇ  12 ਫਰਵਰੀ ਨੂੰ 1907 ਵਿਚ ਉਤਰੀ ਜਾਪਾਨ ਦੇ ਨਿਗਾਤਾ ਵਿਚ ਪੈਦਾ ਹੋਏ ਚਿਤੇਤਸੂ ਵਤਨਆਬੇ ਨੂੰ ਸ਼ਹਿਰ ਦੇ Îਇੱਕ ਨਰਸਿੰਗ ਹੋਮ ਵਿਚ ਪ੍ਰਮਾਣ ਪੱਤਰ ਦੇ ਕੇ ਅਧਿਕਾਰਕ ਤੌਰ ‘ਤੇ ਮਾਨਤਾ ਦਿੱਤੀ ਸੀ।
ਸੰਗਠਨ ਅਤੇ ਅੰਤਿਮ ਸਸਕਾਰ ਗ੍ਰਹਿ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਐਤਵਾਰ ਨੂੰ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਜਾਪਾਨ ਦੇ ਕੌਮੀ ਅਖ਼ਬਾਰ ਮੈਨਚੀ ਨੇ ਪਰਵਾਰਕ ਸਰੋਤਾਂ ਦੇ ਹਵਾਲੇ ਤੋਂ ਦੱਸਿਆ ਕਿ ਉਹ ਰੋਟੀ ਨਹਂੀਂ ਸੀ ਖਾ ਰਹੇ। ਇਸ ਲਈ ਉਨ੍ਹਾਂ ਬੁਖਾਰ ਹੋ ਗਿਆ ਸੀ ਅਤੇ ਮੌਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਸਾਹ ਲੈਣ ਵਿਚ ਦਿੱਕਤ ਹੋ ਰਹੀ ਸੀ। ਚਿਤੇਤਸੂ ਅਪਣੇ ਲੰਬੇ ਜੀਵਨ ਦਾ ਰਾਜ਼ ਗੁੱਸਾ ਨਾ ਕਰਨਾ ਅਤੇ ਮੁਸਕਰਾਉਂਦੇ ਰਹਿਣਾ ਦੱਸਦੇ ਸੀ।


Share