ਦੁਨੀਆ ‘ਚ ਸਭ ਤੋਂ ਤਾਕਤਵਰ ਫ਼ੌਜ ਚੀਨ ਕੋਲ, ਅਮਰੀਕਾ ਦੂਸਰੇ ਸਥਾਨ ‘ਤੇ

403
Share

ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਰੱਖਿਆ ਮੰਤਰਾਲੇ ਦੀ ਮਿਲਟਰੀ ਡਾਇਰੈਕਟ ਵੈਬਸਾਈਟ ਵਲੋਂ ਜਾਰੀ ਅਧਿਐਨ ਅਨੁਸਾਰ ਦੁਨੀਆ ‘ਚ ਚੀਨ ਦੀ ਫੌਜ ਸਭ ਤੋਂ ਤਾਕਤਵਰ ਹੈ ਜਦਕਿ ਭਾਰਤ ਦੀ ਫੌਜ ਚੌਥੇ ਸਥਾਨ ‘ਤੇ ਹੈ | ਅਧਿਐਨ ਅਨੁਸਾਰ ਸਭ ਤੋਂ ਵੱਧ ਮਿਲਟਰੀ ਬਜਟ ਹੋਣ ਦੇ ਬਾਵਜੂਦ 74 ਅੰਕਾਂ ਨਾਲ ਅਮਰੀਕਾ ਦੀ ਫੌਜ ਦੂਸਰੇ ਸਥਾਨ ‘ਤੇ ਹੈ | ਇਸ ਤੋਂ ਬਾਅਦ 69 ਅੰਕਾਂ ਨਾਲ ਰੂਸ ਦੀ ਫੌਜ ਤੀਸਰੇ ਸਥਾਨ ਤੇ ਫਿਰ 61 ਅੰਕਾਂ ਨਾਲ ਭਾਰਤ ਦਾ ਸਥਾਨ ਆਉਂਦਾ ਹੈ | ਭਾਰਤ ਤੋਂ ਬਾਅਦ 5ਵੇਂ ਸਥਾਨ ‘ਤੇ ਫਰਾਂਸ ਹੈ, ਜਿਸ ਦੇ 58 ਅੰਕ ਹਨ | ਪਹਿਲੇ 10 ‘ਚ ਬਰਤਾਨੀਆ ਦੀ ਫੌਜ 9ਵੇਂ ਸਥਾਨ ‘ਤੇ ਹੈ, ਜਿਸ ਦੇ 43 ਅੰਕ ਹਨ | ਅਧਿਐਨ ਅਨੁਸਾਰ ‘ਅਲਟੀਮੇਟ ਮਿਲਟਰੀ ਸਟ੍ਰੈਂਥ ਇੰਡੈਕਸ’ ਦੀ ਵੱਖ-ਵੱਖ ਪਹਿਲੂਆਂ ਦੇ ਆਧਾਰ ‘ਤੇ ਗਣਨਾ ਕੀਤੀ ਗਈ ਹੈ, ਜਿਸ ‘ਚ ਬਜਟ, ਸਰਗਰਮ ਤੇ ਗੈਰ-ਸਰਗਰਮ ਫੌਜੀ ਅਮਲਾ, ਕੁੱਲ ਹਵਾ, ਸਮੁੰਦਰ, ਜ਼ਮੀਨੀ ਤੇ ਪ੍ਰਮਾਣੂ ਵਸੀਲੇ, ਔਸਤ ਤਨਖਾਹਾਂ ਤੇ ਹੋਰ ਸਾਜੋ-ਸਾਮਾਨ ਸ਼ਾਮਿਲ ਹੈ | ਚੀਨ ਦੀ ਫੌਜ ਦੁਨੀਆ ‘ਚ ਸਭ ਤੋਂ ਤਾਕਤਵਰ ਫੌਜ ਹੈ, ਜਿਸ ਦੇ ਇਸ ਸੂਚੀ ‘ਚ 100 ‘ਚੋਂ 82 ਅੰਕ ਹਨ | ਦੁਨੀਆ ‘ਚ ਅਮਰੀਕਾ ਆਪਣੀ ਫੌਜ ‘ਤੇ ਸਭ ਤੋਂ ਵੱਧ ਖਰਚ ਕਰਦਾ ਹੈ, ਜਿਸ ਦਾ ਰੱਖਿਆ ਬਜਟ ਸਾਲਾਨਾ 732 ਅਰਬ ਡਾਲਰ ਹੈ | ਫੌਜ ‘ਤੇ ਖਰਚ ਦੇ ਮਾਮਲੇ ‘ਚ ਚੀਨ ਦੂਸਰੇ ਸਥਾਨ ‘ਤੇ ਹੈ, ਜਿਸ ਦਾ ਸਾਲਾਨਾ ਬਜਟ 261 ਅਰਬ ਡਾਲਰ ਹੈ | ਇਸ ਤੋਂ ਬਾਅਦ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ | ਅਧਿਐਨ ਅਨੁਸਾਰ ਕਾਲਪਨਿਕ ਸੰਘਰਸ਼ ‘ਚ ਚੀਨ ਸਮੁੰਦਰੀ, ਅਮਰੀਕਾ ਹਵਾਈ ਤੇ ਰੂਸ ਜ਼ਮੀਨੀ ਲੜਾਈਆਂ ‘ਚ ਜਿੱਤ ਪ੍ਰਾਪਤ ਕਰੇਗਾ |


Share