ਦੁਨੀਆ ‘ਚ ਕੋਰੋਨਾਵਾਇਰਸ ਕੇਸਾਂ ਦੇ ਮਾਮਲੇ ‘ਚ 9ਵੇਂ ਨੰਬਰ ‘ਤੇ ਆਇਆ ਭਾਰਤ

722
Share

ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਦੁਨੀਆ ‘ਚ ਸਭ ਤੋਂ ਵੱਧ ਕੋਰੋਨਾਵਾਇਰਸ ਕੇਸਾਂ ਦੇ ਮਾਮਲੇ ‘ਚ ਭਾਰਤ 10ਵੇਂ ਤੋਂ 9ਵੇਂ ਨੰਬਰ ‘ਤੇ ਆ ਗਿਆ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਤੁਰਕੀ ਨੂੰ ਪਛਾੜ ਦਿੱਤਾ। ਇਸ ਤੋਂ ਪਹਿਲਾਂ 24 ਮਈ ਨੂੰ ਭਾਰਤ ਇਰਾਨ ਨੂੰ ਪਛਾੜਦਿਆਂ 11ਵੇਂ ਤੋਂ 10ਵੇਂ ਸਥਾਨ ‘ਤੇ ਆਇਆ ਸੀ।
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 7,466 ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਹੁਣ ਕੋਰੋਨਾ ਦੇ ਕੇਸਾਂ ਦੀ ਗਿਣਤੀ 1,65,799 ਹੋ ਗਈ ਹੈ। ਜਦੋਂਕਿ ਤੁਰਕੀ ਵਿੱਚ ਕੁੱਲ ਕੇਸ 1 ਲੱਖ 60 ਹਜ਼ਾਰ ਹਨ। ਕੋਰੋਨਾ ਮਾਮਲੇ ਵਿੱਚ ਭਾਰਤ ਤੋਂ ਅੱਗੇ ਅੱਠ ਦੇਸ਼- ਜਰਮਨੀ, ਫਰਾਂਸ, ਇਟਲੀ, ਬ੍ਰਿਟੇਨ, ਸਪੇਨ, ਰੂਸ, ਬ੍ਰਾਜ਼ੀਲ ਤੇ ਅਮਰੀਕਾ ਹਨ। ਦੇਸ਼ ‘ਚ ਕੋਰੋਨਾ ਦੇ ਅੰਕੜਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਦੇ ਅਨੁਸਾਰ, ਭਾਰਤ 4-6 ਦਿਨਾਂ ‘ਚ ਫਰਾਂਸ ਤੇ ਜਰਮਨੀ ਨੂੰ ਹਰਾ ਕੇ 7ਵੇਂ ਸਥਾਨ ‘ਤੇ ਪਹੁੰਚ ਸਕਦਾ ਹੈ।
ਐਕਟਿਵ ਕੇਸ ਦੇ ਮਾਮਲੇ ਵਿਚ ਵੀ ਭਾਰਤ ਦੀ ਸਥਿਤੀ ਦੁਨੀਆ ‘ਚ ਚੰਗੀ ਨਹੀਂ ਹੈ। ਭਾਰਤ 5ਵੇਂ ਨੰਬਰ ਤੇ ਹੈ। ਯਾਨੀ, ਦੁਨੀਆ ਦੇ 213 ਦੇਸ਼ਾਂ ਚੋਂ ਕੋਰੋਨਾ ਨਾਲ ਸੰਕਰਮਿਤ, ਭਾਰਤ 5ਵਾਂ ਦੇਸ਼ ਹੈ ਜਿੱਥੇ ਇਸ ਸਮੇਂ ਵੱਧ ਤੋਂ ਵੱਧ ਲੋਕ ਇਸ ਸਮੇਂ ਸੰਕਰਮਿਤ ਹਨ ਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਭਾਰਤ ਵਿੱਚ ਸੰਕ੍ਰਮਿਤ ਕੁੱਲ 1.65 ਚੋਂ 4706 ਦੀ ਮੌਤ ਹੋ ਚੁੱਕੀ ਹੈ ਜਦੋਂਕਿ 71 ਹਜ਼ਾਰ ਦਾ ਇਲਾਜ ਕੀਤਾ ਗਿਆ ਹੈ। 89,987 ਲੋਕ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਗਿਣਤੀ ਵਿਸ਼ਵ ਵਿਚ ਪੰਜਵੇਂ ਨੰਬਰ ‘ਤੇ ਹੈ। ਭਾਰਤ ਤੋਂ ਬਾਅਦ ਸਭ ਤੋਂ ਵੱਧ ਐਕਟਿਵ ਕੇਸ ਫਰਾਂਸ, ਬ੍ਰਾਜ਼ੀਲ, ਰੂਸ ਤੇ ਅਮਰੀਕਾ ਵਿੱਚ ਹਨ।


Share