ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 28 ਲੱਖ ਦੇ ਕਰੀਬ, 1. 90 ਲੱਖ ਮੌਤਾਂ

754

ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਵਾਇਰਸ ਪੂਰੀ ਦੁਨੀਆਂ ‘ਤੇ ਕਹਿਰ ਬਣ ਵਰ੍ਹ ਰਿਹਾ ਹੈ। ਦੁਨੀਆਂ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਸ਼ਵ ‘ਚ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੀ ਸੰਖਿਆਂ 27 ਲੱਖ ਤੋਂ ਪਾਰ ਕਰ ਗਈ ਹੈ। ਵੈਬਸਾਇਟ ਵਲਡੋਮੀਟਰ ਮੁਤਾਬਕ ਹੁਣ ਦੁਨੀਆਂ ਭਰ ‘ਚ ਕੋਰੋਨਾ ਪੀੜਤਾਂ ਦੀ ਸੰਖਿਆਂ 2,718,139 ਹੋ ਗਈ ਹੈ। ਹੁਣ ਤਕ 7,45,50 ਲੋਕ ਠੀਕ ਹੋਏ ਹਨ ਤੇ 1,90,65 ਲੋਕਾਂ ਦੀ ਮੌਤ ਹੋਈ ਹੈ।

ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਹੈ। ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆਂ 49 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਅਮਰੀਕਾ ‘ਚ 49,845 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪੀੜਤਾਂ ਦੇ 8,80,204 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਤੋਂ ਪੀੜਤ 85,922 ਲੋਕ ਤੰਦਰੁਸਤ ਹੋ ਚੁੱਕੇ ਹਨ।

ਸਪੇਨ ‘ਚ 2,13,024 ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਹਨ ਤੇ ਹੁਣ ਤਕ 22,157 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ‘ਚ 89,20 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਸਪੇਨ ‘ਚ ਮੌਜੂਦਾ ਸਮੇਂ 1,01,617 ਐਕਟਿਵ ਕੇਸ ਹਨ।
ਇਟਲੀ ‘ਚ ਵੀ ਕੋਰੋਨਾ ਵਾਇਰਸ ਦੀ ਸਥਿਤੀ ਬੇਹੱਦ ਗੰਭੀਰ ਹੈ। ਇਟਲੀ ‘ਚ ਇਕ ਲੱਖ, 89 ਹਜ਼ਾਰ, 973 ਲੋਕ ਪੀੜਤ ਹਨ। ਇਨ੍ਹਾਂ ‘ਚੋਂ ਇਕ ਲੱਖ, ਛੇ ਹਜ਼ਾਰ,848 ਐਕਟਿਵ ਮਰੀਜ਼ ਹਨ ਤੇ ਹੁਣ ਤਕ 25,549 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਫਰਾਂਸ ‘ਚ 1,58,183 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਤੇ ਉੱਥੇ 21,856 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਫਰਾਂਸ ‘ਚ 94,239 ਕੇਸ ਐਕਟਿਵ ਹੋ ਚੁੱਕੇ ਹਨ।

 

ਇਸ ਤੋਂ ਇਲਾਵਾ ਜਰਮਨੀ ਚ 1,53,129 ਕੋਰੋਨਾ ਵਾਇਰਸ ਦੇ ਮਰੀਜ਼ ਹਨ ਤੇ ਹੁਣ ਤਕ 5,575 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਕੇ ‘ਚ ਕੋਰੋਨਾ ਵਾਇਰਸ ਦੇ ਕੁੱਲ ਕੇਸ 1,38,078 ਹਨ ਤੇ 18,738 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰਕੀ ‘ਚ 1,01,790 ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਹਨ ਤੇ 2,491 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਇਰਾਨ ‘ਚ 87,026 ਮਰੀਜ਼ ਹਨ ਤੇ 5,481 ਲੋਕਾਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਕਾਰਨ ਹੋ ਚੁੱਕੀ ਹੈ।