ਦੁਨੀਆਂ ਨੂੰ ਭਵਿੱਖ ’ਚ ਹੋਰ ਵੀ ਮਹਾਮਾਰੀ ਲਈ ਹੁਣ ਤੋਂ ਹੀ ਤਿਆਰ ਰਹਿਣਾ ਚਾਹੀਦੈ : ਡਬਲਯੂ.ਐੱਚ.ਓ.

502
Share

ਮਾਸਕੋ, 28 ਦਸੰਬਰ (ਪੰਜਾਬ ਮੇਲ)-ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਦੇ ਮਹਾ ਨਿਰਦੇਸ਼ਕ ਤੇਦ੍ਰੋਸ ਅਧਨੋਮ ਨੇ ਕਿਹਾ ਹੈ ਕਿ ਭਵਿੱਖ ਵਿਚ ਹੋਰ ਵੀ ਮਹਾਮਾਰੀ ਦਸਤਕ ਦੇ ਸਕਦੀ ਹੈ। ਦੁਨੀਆਂ ਨੂੰ ਹੁਣ ਤੋਂ ਹੀ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਮਹੀਨਿਆਂ ’ਚ ਦੁਨੀਆਂ ਨੇ ਬਹੁਤ ਉਤਰਾਅ-ਚੜਾਅ ਵੇਖੇ ਹਨ। ਕੋਰੋਨਾਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਸੰਤ ਰੁੱਤ ’ਚ ਕਈ ਸਮੀਖਿਆਵਾਂ ਹੋਈਆਂ ਅਤੇ ਰਿਪੋਰਟਾਂ ਆਈਆਂ। ਇਨ੍ਹਾਂ ਵਿਚ ਕਿਹਾ ਗਿਆ ਸੀ ਕਿ ਦੁਨੀਆਂ ਇਸ ਤਰ੍ਹਾਂ ਦੇ ਸੰਕਟ ਲਈ ਤਿਆਰ ਨਹੀਂ ਹੈ। ਤੇਦ੍ਰੋਸ ਨੇ ਕਿਹਾ ਕਿ ਸਭ ਦੇਸ਼ਾਂ ਨੂੰ ਆਪਣੀ ਸਮਰੱਥਾ ਮੁਤਾਬਕ ਤਿਆਰੀਆਂ ’ਚ ਲੱਗ ਜਾਣਾ ਚਾਹੀਦਾ ਹੈ। ਤਿਆਰੀਆਂ ਦਾ ਮਤਲਬ ਸਿਰਫ ਸਿਹਤ ਵਿਭਾਗ ’ਚ ਨੌਕਰੀ ਨਹੀਂ, ਸਗੋਂ ਸਭ ਜ਼ਰੂਰੀ ਸਰਕਾਰੀ ਅਤੇ ਸਮਾਜਿਕ ਦਿ੍ਰਸ਼ਟੀਕੋਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਤਿਹਾਸ ਨੇ ਸਾਨੂੰ ਦੱਸਿਆ ਹੈ ਕਿ ਇਹ ਆਖਰੀ ਮਹਾਮਾਰੀ ਨਹੀਂ ਹੈ। ਇਹ ਜੀਵਨ ਦੀ ਸੱਚਾਈ ਹੈ।

Share