ਦੁਨੀਆਂ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਭਾਰਤ ਦੇ 22 ਸ਼ਹਿਰ

141
Share

-ਦਿੱਲੀ ਵਿਸ਼ਵ ਪੱਧਰ ’ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਸ਼ੁਮਾਰ
ਨਵੀਂ ਦਿੱਲੀ, 16 ਮਾਰਚ (ਪੰਜਾਬ ਮੇਲ)- ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 22 ਭਾਰਤ ਵਿਚ ਹਨ ਅਤੇ ਦਿੱਲੀ ਵਿਸ਼ਵ ਪੱਧਰ ’ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਸ਼ੁਮਾਰ ਹੈ। ਇਹ ਰਿਪੋਰਟ ਸਵਿਸ ਸੰਗਠਨ ਆਈ ਕਿਊ ਏਅਰ ਦੁਆਰਾ ‘ਵਰਲਡ ਏਅਰ ਕੁਆਲਿਟੀ ਰਿਪੋਰਟ 2020’ ਦੇ ਰੂਪ ਵਿਚ ਤਿਆਰ ਕੀਤੀ ਗਈ ਹੈ, ਜੋ ਵਿਸ਼ਵ ਪੱਧਰ ’ਤੇ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਦੀ ਹਵਾ ਵਿਚ ਸੁਧਾਰ ਦੇ ਬਾਵਜੂਦ ਇਹ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 10ਵੇਂ ਸਥਾਨ ’ਤੇ ਹੈ। ਦਿੱਲੀ ਤੋਂ ਇਲਾਵਾ ਦੁਨੀਆਂ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 21 ਹੋਰ ਭਾਰਤੀ ਸ਼ਹਿਰਾਂ ਵਿਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਬੁਲੰਦਸ਼ਹਿਰ, ਬਿਸਰਖ ਜਲਾਲਪੁਰ, ਨੋਇਡਾ, ਗ੍ਰੇਟਰ ਨੋਇਡਾ, ਕਾਨਪੁਰ, ਲਖਨਊ, ਮੇਰਠ, ਆਗਰਾ ਅਤੇ ਮੁਜ਼ੱਫਰਨਗਰ, ਰਾਜਸਥਾਨ ਵਿਚ ਭਿਵਾੜੀ, ਹਰਿਆਣਾ ਦੇ ਫਰੀਦਾਬਾਦ, ਜੀਂਦ, ਹਿਸਾਰ, ਫਤਿਹਾਬਾਦ, ਬਾਂਧਵਾੜੀ, ਗੁਰੂਗ੍ਰਾਮ, ਯਮੁਨਾਨਗਰ, ਰੋਹਤਕ ਅਤੇ ਧਾਰੁਹੇੜਾ ਅਤੇ ਬਿਹਾਰ ਦੇ ਮੁਜ਼ੱਫਰਪੁਰ ਸ਼ਾਮਲ ਹਨ।

Share