ਦੁਨੀਆਂ ਦਾ ਹਰ 6ਵਾਂ ਬੱਚਾ ਬਿਤਾ ਰਿਹੈ ਗਰੀਬੀ ‘ਚ ਜ਼ਿੰਦਗੀ; ਸਥਿਤੀ ਹੋਰ ਖਰਾਬ ਹੋਣ ਦਾ ਖਦਸ਼ਾ : ਯੂਨੀਸੇਫ

567
Share

ਨਿਊਯਾਰਕ, 22 ਅਕਤੂਬਰ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਦਾ ਹਰ 6ਵਾਂ ਬੱਚਾ (ਲਗਭਗ 35.6 ਕਰੋੜ) ਬਹੁਤ ਗਰੀਬੀ ’ਚ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਇਹ ਸਥਿਤੀ ਹੋਰ ਖਰਾਬ ਹੋਣ ਦਾ ਖਦਸ਼ਾ ਹੈ।
ਇਹ ਮੁਲਾਂਕਣ ਵਿਸ਼ਵ ਬੈਂਕ ਅਤੇ ਯੂਨੀਸੇਫ ਦੀ ਨਵੀਂ ਵਿਸ਼ਲੇਸ਼ਣ ਰਿਪੋਰਟ ’ਚ ਕੀਤਾ ਗਿਆ ਹੈ। ‘ਗਲੋਬਾਲ ਐਸਟੀਮੇਟ ਆਫ ਚਿਲਡਰਨ ਇਨ ਮਾਨੀਟਰੀ ਪੌਵਰਟੀ : ਐਨ ਅਪਡੇਟ’ ਨਾਂ ਨਾਲ ਜਾਰੀ ਰਿਪੋਰਟ ’ਚ ਰੇਖਾਬੱਧ ਕੀਤਾ ਗਿਆ ਹੈ ਅਤੇ ਉਪ ਸਹਾਰਾ ਖੇਤਰ ਜਿੱਥੇ ਸੀਮਤ ਸਮਾਜਕ ਸੁਰੱਖਿਆ ਢਾਂਚਾ ਹੈ, ਉਥੇ ਦੋ-ਤਿਹਾਈ ਬੱਚੇ ਅਜਿਹੇ ਪਰਿਵਾਰਾਂ ’ਚ ਰਹਿੰਦੇ ਹਨ, ਜੋ ਰੋਜ਼ਾਨਾ 1.90 ਡਾਲਰ ਜਾਂ ਇਸ ਤੋਂ ਘੱਟ ਰਕਮ ’ਤੇ ਜ਼ਿੰਦਗੀ ਬਿਤਾਉਂਦੇ ਹਨ।
ਉੱਥੇ ਹੀ, ਦੱਖਣ ਏਸ਼ੀਆ ’ਚ ਬਹੁਤ ਗਰੀਬੀ ’ਚ ਰਹਿਣ ਵਾਲੇ ਬੱਚਿਆਂ ਦਾ 5ਵਾਂ ਹਿੱਸਾ (ਲਗਭਗ 20 ਫੀਸਦੀ) ਰਹਿੰਦਾ ਹੈ। ਰਿਪੋਰਟ ’ਚ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਸਾਲ 2013 ਤੋਂ 2017 ਦਰਮਿਆਨ ਗਰੀਬੀ ’ਚ ਜ਼ਿੰਦਗੀ ਬਿਤਾਉਣ ਵਾਲੇ ਬੱਚਿਆਂ ਦੀ ਗਿਣਤੀ ’ਚ 2.9 ਕਰੋੜ ਦੀ ਕਮੀ ਆਈ ਹੈ।


Share