ਦੁਨੀਆਂ ’ਚ ‘ਨੰਬਰ’ ਬਣਾਉਣ ਲਈ ਆਪਣੇ ਮੁਲਕ ਦੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਕੇਂਦਰ ਸਰਕਾਰ: ਸਿਸੋਦੀਆ

88
Share

ਨਵੀਂ ਦਿੱਲੀ, 9 ਮਈ (ਪੰਜਾਬ ਮੇਲ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੁਨੀਆ ਵਿੱਚ ਆਪਣੇ ‘ਨੰਬਰ’ ਬਣਾਉਣ ਲਈ ਕਰੋਨਾ ਵੈਕਸੀਨ ਧੜਾ-ਧੜ ਹੋਰ ਦੇਸ਼ਾਂ ਨੂੰ ਭੇਜਦੀ ਰਹੀ, ਜਦ ਕਿ ਭਾਰਤ ਦੀ ਜਨਤਾ ਬੈੱਡਾਂ ਤੇ ਆਕਸੀਜਨ ਲਈ ਤੜਫ ਰਹੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਤੇ ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਕੇਂਦਰ ਨੇ 93 ਦੇਸ਼ਾਂ ਨੂੰ 6.5 ਕਰੋੜ ਕਰੋਨਾ ਵੈਕਸੀਨ ਬੀਤੇ ਤਿੰਨ ਮਹੀਨਿਆਂ ਵਿਚ ਭੇਜੀ, ਇਨ੍ਹਾਂ ਵਿਚ 60 ਫੀਸਦੀ ਅਜਿਹੇ ਮੁਲਕ ਹਨ, ਜਿਥੇ ਕਰੋਨਾ ਕਾਬੂ ਹੇਠ ਹੈ। ਇਸ ਦੇ ਉਲਟ ਭਾਰਤ ਵਿਚ ਲੋਕ ਵੈਕਸੀਨ ਨੂੰ ਤਰਸ ਰਹੇ ਹਨ ਤੇ ਉਸ ਤੋਂ ਬਗ਼ੈਰ ਮਰ ਰਹੇ ਹਨ।

Share