ਦੀਪਾ ਮਹਿਤਾ ਦੀ ਫਿਲਮ ਆਸਕਰ ‘ਚ ਕੈਨੇਡਾ ਦੀ ਕਰੇਗੀ ਪ੍ਰਤੀਨਿਧਤਾ

454
Share

ਲਾਸ ਏਂਜਲਸ, 31 ਅਕਤੂਬਰ (ਪੰਜਾਬ ਮੇਲ)- ਉੱਘੀ ਫਿਲਮ ਨਿਰਮਾਤਾ ਦੀਪਾ ਮਹਿਤਾ ਦੀ ਆਉਣ ਵਾਲੀ ਫੀਚਰ ਫਿਲਮ ‘ਫਨੀ ਬੁਆਏ’ ਸਰਵੋਤਮ ਅੰਤਰਰਾਸ਼ਟਰੀ ਫਿਲਮ ਸ਼੍ਰੇਣੀ ਅਧੀਨ 93ਵੇਂ ਅਕੈਡਮੀ ਅਵਾਰਡਾਂ ਵਿਚ ਕੈਨੇਡਾ ਦੀ ਨੁਮਾਇੰਦਗੀ ਕਰੇਗੀ। ਇਹ ਦੂਜੀ ਵਾਰ ਹੈ ਜਦੋਂ ਦੀਪਾ ਮਹਿਤਾ ਦੀ ਫਿਲਮ ਨੇ ਇਸ ਸ਼੍ਰੇਣੀ ਵਿਚ ਹਿੱਸਾ ਲਿਆ ਹੈ। ਮਹਿਤਾ ਦੀ ਫਿਲਮ ‘ਵਾਟਰ’ ਨੂੰ 2007 ਵਿਚ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿਚ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ। ਫਿਲਮ ‘ਫਨੀ ਬੁਆਏ’ ਇਸੇ ਨਾਮ ਨਾਲ 1994 ‘ਚ ਲਿਖੀ ਗਈ ਸ਼ਿਆਮ ਸੇਲਵਦੁਰਾਈ ਦੇ ਨਾਵਲ ‘ਤੇ ਅਧਾਰਤ ਹੈ। ਇਹ ਫਿਲਮ ਸ੍ਰੀਲੰਕਾ ‘ਚ ਤਾਮਿਲਾਂ ਅਤੇ ਸਿਨਹਾਲੀ ਟਕਰਾਅ ਵਿਚਕਾਰ 70 ਅਤੇ 80 ਦੇ ਦਹਾਕੇ ਵਿਚ ਇਕ ਨੌਜਵਾਨ ਦੇ ਤਜ਼ਰਬੇ ਦੀ ਕਹਾਣੀ ਹੈ।


Share