ਦੀਪਕ ਜੋਗੀ ਨੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ

194
Share

ਸਿਰਸਾ, 8 ਫਰਵਰੀ (ਸਤੀਸ਼ ਬਾਂਸਲ/ਪੰਜਾਬ ਮੇਲ)- ਮਲੋਰਕੋਟਲਾ ਵਿੱਚ ਹੋਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਸਾ ਦੇ ਬਾਡੀ ਬਿਲਡਰ ਦੀਪਕ ਜੋਗੀ ਨੇ 50 ਤੋਂ 55 ਕਿਲੋ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਖੁਦ ਦੀਪਕ ਜੋਗੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਈ ਰਾਜਾਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਸੀ ਅਤੇ ਵਧੀਆ ਪ੍ਰਦਰਸ਼ਨ ਕੀਤਾ। 50 ਤੋਂ 55 ਕਿਲੋ ਵਿੱਚ ਜੂਨੀਅਰ ਅਤੇ ਸੀਨੀਅਰ ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਹਾਸਲ ਕੀਤਾ। ਦੀਪਕ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ, ਦੋਸਤਾਂ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਦੀਪਕ ਦੀ ਇਸ ਪ੍ਰਾਪਤੀ ਨਾਲ ਸਿਰਸਾ ਜ਼ਿਲ੍ਹੇ ਦਾ ਵੀ ਮਾਣ ਵਧ ਗਿਆ ਹੈ।


Share