ਦਿੱਲੀ ਹਿੰਸਾ : 42 ਹੋਈ ਮਰਨ ਵਾਲਿਆਂ ਦੀ ਗਿਣਤੀ

923
Share

ਨਵੀਂ ਦਿੱਲੀ, 28 ਫਰਵਰੀ (ਪੰਜਾਬ ਮੇਲ)- ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਇਸ ਵਿਚਕਾਰ ਦਿੱਲੀ ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਵਿੱਚ ਦੰਗਿਆਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ ਅਤੇ ਮਾਮਲਿਆਂ ਦੀ ਜਾਂਚ ਲਈ ਦੋ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਾਈਆਂ ਹਨ। ਇਸ ਮਾਮਲੇ ‘ਚ ਤਾਹਿਰ ਹੁਸੈਨ ਦੇ ਘਰ ਪੁੱਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਬੂਤ ਇਕੱਠੇ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਨ•ਾਂ ਦੋਵਾਂ ਟੀਮਾਂ ਦੀ ਅਗਵਾਈ ਪੁਲਿਸ ਕਮਿਸ਼ਨਰ ਜੁਆਏ ਟਿਰਕੀ ਅਤੇ ਰਾਜੇਸ਼ ਦੇਵ ਕਰਨਗੇ। ਇਨ•ਾਂ ਟੀਮਾਂ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਰੈਂਕ ਦੇ ਚਾਰ ਅਧਿਕਾਰੀ ਵੀ ਹੋਣਗੇ ਅਤੇ ਜਾਂਚ ਦੀ ਨਿਗਰਾਨੀ ਵਧੀਕ ਪੁਲਿਸ ਕਮਿਸ਼ਨਰ ਬੀਕੇ ਸਿੰਘ ਕਰਨਗੇ। ਦੱਸ ਦੇਈਏ ਕਿ ਦਿੱਲੀ ਹਿੰਸਾ ਮਾਮਲੇ ਵਿੱਚ ਪੁਲਿਸ ਹੁਣ ਤੱਕ 48 ਐਫਆਈਆਰ ਦਰਜ ਕਰ ਚੁੱਕੀ ਹੈ।
ਦਿੱਲੀ ਜਾਫਰਾਬਾਦ ਵਿੱਚ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਮਿਲਣ ਬਾਅਦ ਨਾਲਿਆਂ ਵਿੱਚੋਂ ਲਾਸ਼ ਮਿਲਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਭਾਗੀਰਥ ਵਿਹਾਰ ਵਿੱਚ ਅੱਜ ਤਿੰਨ ਲਾਸ਼ਾਂ ਨਾਲੇ ਵਿੱਚੋਂ ਕੱਢੀਆਂ ਗਈਆਂ। ਹਿੰਸਾ ਤੋਂ ਬਾਅਦ ਜਿਨ•ਾਂ ਲੋਕਾਂ ਦੀ ਮੌਤ ਹੋ ਗਈ ਸੀ, ਉਨ•ਾਂ ਨੂੰ ਇਨ•ਾਂ ਹੀ ਨਾਲਿਆਂ ਵਿੱਚ ਸੁੱਟ ਦਿੱਤਾ ਗਿਆ ਸੀ। ਨਾਲਿਆਂ ਵਿੱਚ ਅਜੇ ਵੀ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਦੀ ਟੀਮ ਗੋਤਾਖੋਰਾਂ ਦੀ ਮਦਦ ਨਾਲ ਨਾਲਿਆਂ ਵਿੱਚ ਸਰਚ ਮੁਹਿੰਮ ਚਲਾ ਰਹੀ ਹੈ। ਦਿੱਲੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਇੱਕ ਟੀਮ ਚਾਂਗ ਬਾਗ ਇਲਾਕੇ ਵਿੱਚ ਕੌਂਸਲਰ ਤਾਹਿਰ ਹੁਸੈਨ ਦੀ ਫੈਕਟਰੀ ‘ਚੋਂ ਸਬੂਤ ਇਕੱਠੇ ਕਰ ਰਹੀ ਹੈ। ਤਾਹਿਰ ਹੁਸੈਨ ਦੇ ਘਰ ‘ਤੇ ਪੱਥਰ, ਪੈਟਰੋਲ ਬੰਬ ਮਿਲੇ ਸਨ, ਜਿਸ ਤੋਂ ਬਾਅਦ ਕੱਲ• ਉਸ ‘ਤੇ ਐਫਆਈਆਰ ਦਰਜ ਹੋਈ ਹੈ ਅਤੇ ਉਸ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ‘ਚੋਂ ਮੁਅੱਤਲ ਕਰ ਦਿੱਤਾ ਗਿਆ। ਤਾਹਿਰ ਹੁਸੈਨ ਦੇ ਘਰ ‘ਚੋਂ ਪੱਥਰ ਅਤੇ ਪੈਟਰੋਲ ਬੰਬ ਮਿਲਣ ‘ਤੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਜੋ ਇਸ ਪ੍ਰਕਾਰ ਦੇ ਅਨਸਰ ਹੁੰਦੇ ਹਨ, ਉਨ•ਾਂ ਨੂੰ ਦੇਸ਼ ਦੇ ਕਾਨੂੰਨ, ਸੰਵਿਧਾਨ ਅਤੇ ਪੁਲਿਸ ‘ਤੇ ਵਿਸ਼ਵਾਸ ਨਹੀਂ ਹੁੰਦਾ ਅਤੇ ਉਹ ਇਸ ਤਰ•ਾਂ ਦੀਆਂ ਹਰਕਤਾਂ ਕਰਦੇ ਹਨ। ਤਾਹਿਰ ਨੂੰ ਮੁਅੱਤਲ ਕਰਕੇ ਜੋ ਆਮ ਆਦਮੀ ਪਾਰਟੀ ‘ਤੇ ਦਾਗ਼ ਲੱਗਿਆ ਹੈ, ਉਹ ਉਸ ਤੋਂ ਮੁਕਤ ਨਹੀਂ ਹੋ ਸਕਦੀ।


Share