ਦਿੱਲੀ ਹਿੰਸਾ ‘ਚ ਦੰਗਾਕਾਰੀਆਂ ਨੇ 79 ਘਰ ਤੇ 327 ਦੁਕਾਨਾਂ ਕੀਤੀਆਂ ਸਵਾਹ

704
Share

ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਿਛਲੇ ਹਫ਼ਤੇ ਉੱਤਰ-ਪੂਰਬੀ ਦਿੱਲੀ ਵਿਚ ਹੋਈ ਫਿਰਕੂ ਹਿੰਸਾ ਦੌਰਾਨ 79 ਘਰ ਤੇ 327 ਦੁਕਾਨਾਂ ਪੂਰੀ ਤਰ੍ਹਾਂ ਅੱਗਜ਼ਨੀ ਦੀ ਭੇਟ ਚੜ੍ਹ ਗਈਆਂ। ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਿਸੋਦੀਆ ਨੇ ਕਿਹਾ ਕਿ ਪੁਲਿਸ ਮੁਤਾਬਕ ਹੁਣ ਤੱਕ 41 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਪ ਮੁੱਖ ਮੰਤਰੀ ਨੇ ਸੋਮਵਾਰ ਸ਼ਾਮ ਤਕ ਦੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਫਿਰਕੂ ਹਿੰਸਾ ਦੌਰਾਨ ਹੋਈ ਅੱਗਜ਼ਨੀ ਵਿਚ 79 ਘਰ ਪੂਰੀ ਤਰ੍ਹਾਂ ਸੜ ਗਏ, ਜਦੋਂਕਿ 168 ਨੂੰ ਚੋਖਾ ਤੇ 40 ਘਰਾਂ ਨੂੰ ਥੋੜ੍ਹਾ ਬਹੁਤ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਸਰਕਾਰ ਦੇ ਹੋਰ ਮੰਤਰੀ ਸਬੰਧਤ ਥਾਵਾਂ ‘ਤੇ ਮੌਜੂਦ ਹਨ। ਐੱਸ.ਡੀ.ਐੱਮਜ਼ ਦੀ ਅਗਵਾਈ ਵਾਲੀਆਂ 18 ਟੀਮਾਂ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਹੁਣ ਤੱਕ 25 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਵੰਡਿਆ ਜਾ ਚੁੱਕਾ ਹੈ।


Share