ਦਿੱਲੀ ਹਿੰਸਾ : ਖਾਣ-ਪੀਣ ਵਾਲੀਆਂ ਚੀਜ਼ਾਂ ਹੋਈਆਂ ਮਹਿੰਗੀਆਂ

885

ਨਵੀਂ ਦਿੱਲੀ, 27 ਫਰਵਰੀ (ਪੰਜਾਬ ਮੇਲ)- ਦਿੱਲੀ ਵਿੱਚ ਹਿੰਸਾ ਮਗਰੋਂ ਖਾਣ-ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਦੁੱਧ 200 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਿਆ ਹੈ। ਲੋਕਾਂ ਦੇ ਘਰਾਂ ਵਿੱਚ ਰੱਖਿਆ ਖਾਣ-ਪੀਣ ਦਾ ਸਾਮਾਨ ਸਬਜ਼ੀ, ਆਟਾ, ਦਾਲ ਆਦਿ ਖਤਮ ਹੋਣ ਲੱਗੇ ਹਨ ਅਤੇ ਦੁਕਾਨਾਂ ਬੰਦ ਹੋਣ ਕਾਰਨ ਆਸਪਾਸ ਕੁੱਝ ਨਹੀਂ ਮਿਲ ਰਿਹਾ ਹੈ। ਇਸ ਕਾਰਨ ਦੁੱਧ ਸਣੇ ਹੋਰ ਚੀਜ਼ਾਂ ਦੇ ਭਾਅ ਅਸਮਾਨ ਛੂਹ ਰਹੇ ਹਨ।
ਉੱਤਰ-ਪੂਰਬੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਦੇ ਪਿਛਲੇ 72 ਘੰਟਿਆਂ ਤੋਂ ਹਾਲਾਤ ਕਾਫੀ ਮਾੜੇ ਬਣੇ ਹੋਏ ਹਨ। ਦੁਕਾਨਾਂ ਸਾੜ ਦਿੱਤੀਆਂ ਗਈਆਂ ਜਾਂ ਲੁੱਟ ਲਈਆਂ ਗਈਆਂ। ਰੇਹੜੀ ਵਾਲਿਆਂ ਦਾ ਵੀ ਸਮਾਨ ਲੁੱਟ ਲਿਆ ਗਿਆ। ਕੁਝ ਲੋਕ ਡਰ ਕਾਰਨ ਘਰ ਤੋਂ ਬਾਹਰ ਨਹੀਂ ਨਿਕਲ ਰਹੇ। ਅਜਿਹੇ ‘ਚ ਲੋਕਾਂ ਲਈ ਆਟਾ, ਦੁੱਧ, ਸਬਜ਼ੀਆਂ ਲਿਆਉਣਾ ਅਸੰਭਵ ਹੋ ਗਿਆ ਹੈ।
ਚਾਂਦਬਾਗ ‘ਚ ਰਹਿਣ ਵਾਲੇ ਇੱਕ ਸ਼ਖਸ ਦਾ ਕਹਿਣਾ ਹੈ ਕਿ ਦੁੱਧ ਕੁਝ ਹੀ ਥਾਵਾਂ ‘ਤੇ ਮਿਲ ਰਿਹਾ ਹੈ, ਉਹ ਵੀ 200 ਰੁਪਏ ਪ੍ਰਤੀ ਲਿਟਰ। ਉਨ•ਾਂ ਕਿਹਾ ਕਿ ਲੋਕ ਘਰਾਂ ‘ਚ ਕੈਦ ਹਨ ਅਤੇ ਜ਼ਰੂਰੀ ਚੀਜ਼ਾਂ ਲਈ ਪ੍ਰੇਸ਼ਾਨ ਹੋ ਰਹੇ ਹਨ। ਦੁੱਧ ਅਤੇ ਸਬਜ਼ੀਆਂ ਨੂੰ ਲੱਭਣਾ ਤਾਂ ਸਭ ਤੋਂ ਮੁਸ਼ਕਲ ਹੈ। ਜ਼ਰੂਰੀ ਸਮਾਨ ਲੈਣ ਲਈ ਲੋਕ ਯਮੁਨਾ ਵਿਹਾਰ ਤਕ ਗਏ ਪਰ ਪਰ ਉੱਥੇ ਕੁਝ ਵੀ ਨਹੀਂ ਹੈ। ਲੋਕ ਸ਼ਾਹਦਰਾ ਜਾਣ ਤੋਂ ਗੁਰੇਜ਼ ਕਰ ਰਹੇ ਹਨ ਕਿਉਂਕਿ ਅਜਿਹਾ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ।’ ਇਸੇ ਤਰ•ਾਂ ਖਜੂਰੀ ‘ਚ ਰਹਿਣ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਕਿ ਉੱਥੇ ਵੀ ਹਾਲਾਤ ਇਸੇ ਤਰ•ਾਂ ਦੇ ਹਨ। ਰੋਜ਼ਾਨਾ ਦੀਆਂ ਚੀਜ਼ਾਂ ਜਿਵੇਂ ਦੁੱਧ, ਬਰੈੱਡ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਯਮੁਨਾ ਵਿਹਾਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਇਲਾਕੇ ‘ਚ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਦੁੱਧ ਤੈਅ ਰੇਟ ਤੋਂ ਵੱਧ ਕੀਮਤਾਂ ‘ਤੇ ਮਿਲ ਰਿਹਾ ਹੈ। ਕਰਿਆਨਾ ਦੁਕਾਨਦਾਰ ਉਨ•ਾਂ ਨੂੰ ਹੀ ਚੀਜ਼ਾਂ ਦੇ ਰਹੇ ਹਨ, ਜਿਨ•ਾਂ ਨੂੰ ਉਹ ਜਾਣਦੇ ਹਨ, ਕਿਉਂਕਿ ਉਨ•ਾਂ ਕੋਲ ਵੀ ਸਟੌਕ ਖਤਮ ਹੋਣ ਕੰਢੇ ਪੁੱਜ ਰਿਹਾ ਹੈ।