ਦਿੱਲੀ ਹਾਈਕੋਰਟ ਵੱਲੋਂ ਡੀ.ਐੱਮ. ਏ. ਦੀ ਪਟੀਸ਼ਨ ’ਤੇ ਰਾਮਦੇਵ ਨੂੰ ਸੰਮਨ ਜਾਰੀ

153
Share

ਕੋਰੋਨਿਲ ਕਿੱਟ ਦੇ ਕੋਵਿਡ ਇਲਾਜ ਬਾਰੇ ਝੂਠੀ ਜਾਣਕਾਰੀ ਦੇਣ ਤੋਂ ਰੋਕਣ ਲਈ ਦਾਇਰ ਕੀਤੀ ਪਟੀਸ਼ਨ

ਨਵੀਂ ਦਿੱਲੀ, 3 ਜੂਨ (ਪੰਜਾਬ ਮੇਲ)-ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਪਤੰਜਲੀ ਦੀ ਕੋਰੋਨਿਲ ਕਿੱਟ ਦੇ ਕੋਵਿਡ-19 ਦੇ ਇਲਾਜ ਲਈ ਕਾਰਗਰ ਹੋਣ ਦੀ ਝੂਠੀ ਜਾਣਕਾਰੀ ਦੇਣ ਤੋਂ ਰੋਕਣ ਲਈ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀ.ਐੱਮ. ਏ.) ਵੱਲੋਂ ਦਾਇਰ ਪਟੀਸ਼ਨ ’ਤੇ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕੀਤਾ ਹੈ। ਹਾਈ ਕੋਰਟ ਨੇ ਜ਼ੁਬਾਨੀ ਹੁਕਮ ਵਿਚ ਬਾਬਾ ਰਾਮਦੇਵ ਦੇ ਵਕੀਲ ਨੂੰ ਕਿਹਾ ਕਿ ਉਹ ਸੁਣਵਾਈ ਦੀ ਅਗਲੀ ਤਰੀਕ 13 ਜੁਲਾਈ ਤੱਕ ਉਨ੍ਹਾਂ ਨੂੰ ਭੜਕਾਊ ਬਿਆਨ ਨਾ ਦੇਣ ਤੇ ਮਾਮਲੇ ਵਿਚ ਆਪਣਾ ਰੁਖ਼ ਸਪੱਸ਼ਟ ਕਰਨ ਲਈ ਆਖੇ। ਡੀ. ਐੱਮ. ਏ. ਨੇ ਕਿਹਾ ਪਤੰਜਲੀ ਦੀ ਦਵਾਈ ਕੋਰੋਨਾ ਠੀਕ ਨਹੀਂ ਕਰਦੀ ਸਗੋਂ ਇਹ ਝੂਠ ਦਾ ਪੁਲੰਦਾ ਹੈ।


Share