ਦਿੱਲੀ ਹਾਈਕੋਰਟ ਵੱਲੋਂ ਕਰੋਨਾ ਸਮੇਂ ਰਿਹਾਅ ਕੀਤੇ ਕੈਦੀਆਂ ਦਾ ਜ਼ਮਾਨਤ ਸਮਾਂ ਵਧਾਉਣ ਤੋਂ ਇਨਕਾਰ

455
Share

ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਅੱਜ ਕਰੋਨਾ ਸਮੇਂ ਦੌਰਾਨ ਕੈਦੀਆਂ ਨੂੰ ਹੋਰ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਨ੍ਹਾਂ ਕੈਦੀਆਂ ਨੂੰ ਕਰੋਨਾ ਮਹਾਮਾਰੀ ਕਾਰਨ ਜ਼ਮਾਨਤ ਦਿੱਤੀ ਗਈ ਸੀ ਤੇ ਇਨ੍ਹਾਂ ਦੀ ਜ਼ਮਾਨਤ ਦਾ ਪੜਾਅ ਅੱਗੇ ਵਧਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਸੁਣਵਾਈ ਹੋਈ ਪਰ ਹਾਈ ਕੋਰਟ ਨੇ ਕੈਦੀਆਂ ਦੀ ਜ਼ਮਾਨਤ ਵਧਾਉਣ ਤੋਂ ਇਨਕਾਰ ਕਰ ਦਿੱਤਾ।

Share