ਦਿੱਲੀ ਸੰਘਰਸ਼ ਦੌਰਾਨ ਮਲੋਟ ਹਲਕੇ ਦੇ ਦੋ ਕਿਸਾਨ ਸ਼ਹੀਦ

470
Share

ਮਲੋਟ, 11 ਜਨਵਰੀ (ਪੰਜਾਬ ਮੇਲ)- ਮਲੋਟ ਹਲਕੇ ਨਾਲ ਸਬੰਧਤ ਦਿੱਲੀ ਧਰਨੇ ’ਚ ਸ਼ਾਮਲ ਦੋ ਕਿਸਾਨ ਦਮ ਤੋੜ ਗੲੇ ਹਨ। ਦਿੱਲੀ ਧਰਨੇ ਤੋਂ ਕਿਸਾਨੀ ਝੰਡੇ ਵਿੱਚ ਲਪੇਟੀ ਘਰ ਆਈ ਆਪਣੇ ਪਿਤਾ ਦੀ ਮ੍ਰਿਤਕ ਦੇਹ ਦੇਖ ਕੇ ਉਸ ਦੀ ਬੇਟੀ ਸਮੇਤ ਸਾਰਾ ਪਰਿਵਾਰ ਧਾਹਾਂ ਮਾਰ ਕੇ ਰੋਇਆ ਤੇ ਨੇੜੇ ਖੜ੍ਹੇ ਹਰ ਵਿਅਕਤੀ ਦੀ ਅੱਖ ਨਮ ਹੋ ਗਈ। ਸ਼ਹੀਦ ਹਰਪਿੰਦਰ ਸਿੰਘ ਉਰਫ ਨੀਟੂ ਖਾਲਸਾ (43) ਨੇੜਲੇ ਪਿੰਡ ਅਬੁਲ ਖੁਰਾਣਾ ਦਾ ਵਸਨੀਕ ਹੈ। ਉਹ ਅਕਸਰ ਹੀ ਲੋਕ ਭਲਾਈ ਦੇ ਕੰਮਾਂ ਵਿਚ ਵਿਅਸਥ ਰਹਿੰਦਾ ਸੀ, ਮਿਲਣਸਾਰ ਹੋਣ ਕਰਕੇ ਇਲਾਕੇ ਵਿਚ ਇਸ ਨੌਜਵਾਨ ਦਾ ਚੰਗਾ ਨਾਮ ਸੀ, ਪਰ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਉਸ ਨੂੰ ਅਜਿਹਾ ਬੁਖਾਰ ਚੜ੍ਹਿਆ ਕਿ ਉਸ ਦੀ ਹਾਲਤ ਵਿਗੜ ਗਈ। ਹਰਪਿੰਦਰ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਕੁੱਝ ਦਿਨ ਜ਼ੇਰੇ ਇਲਾਜ ਰਹਿਣ ਮਗਰੋਂ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਿੰਡ ਲੂੰਡੇਵਾਲਾ ਦੇ ਜਗਦੀਸ਼ ਸਿੰਘ ਨਾਮ ਦੇ ਕਿਸਾਨ ਦੀ ਵੀ ਦਿੱਲੀ ਵਿੱਚ ਟਿਕਰੀ ਸੰਘਰਸ਼ ਦੌਰਾਨ ਮੌਤ ਹੋ ਗਈ। ਖ਼ਬਰ ਮਿਲਣ ਉਪਰੰਤ ਪਿੰਡਾਂ ਦੇ ਨਾਲ ਨਾਲ ਸ਼ਹਿਰ ਦਾ ਮਾਹੋਲ ਵੀ ਗਮਗੀਨ ਹੋ ਗਿਆ।


Share