ਦਿੱਲੀ ਸਰਕਾਰ ਵੱਲੋਂ ਮਹਾਰਾਸ਼ਟਰ ਤੋਂ ਆਏ ਮੁਸਾਫ਼ਰਾਂ ਦੀ ਆਰਟੀ-ਪੀਸੀਆਰ ਰਿਪੋਰਟਾਂ ਚੈੱਕ ਨਾ ਕਰਨ ਵਾਲੀਆਂ ਚਾਰ ਏਅਰਲਾਈਨਾਂ ਖਿਲਾਫ ਕੇਸ ਦਰਜ

103
Share

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਦਿੱਲੀ ਸਰਕਾਰ ਨੇ ਮਹਾਰਾਸ਼ਟਰ ਤੋਂ ਆਉਣ ਵਾਲੇ ਮੁਸਾਫ਼ਰਾਂ ਦੀਆਂ ਆਰਟੀ-ਪੀਸੀਆਰ ਟੈਸਟ ਰਿਪੋਰਟਾਂ ਚੈੱਕ ਨਾ ਕਰਨ ਵਾਲੀਆਂ ਚਾਰ ਏਅਰਲਾਈਨਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਸਰਕਾਰ ਵਿਚਲੇ ਸੂਤਰਾਂ ਮੁਤਾਬਕ ਚਾਰ ਏਅਰਲਾਈਨਾਂ- ਵਿਸਟਾਰ, ਇੰਡੀਗੋ, ਸਪਾਈਸਜੈੱਟ ਤੇ ਏਅਰ ਏਸ਼ੀਆ ਖ਼ਿਲਾਫ਼ ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਚੇਤੇ ਰਹੇ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਤੇਜ਼ੀ ਨਾਲ ਫੈਲ ਰਹੇ ਕਰੋਨਾ ਨੂੰ ਠੱਲ੍ਹਣ ਲਈ ਐਲਾਨੀਆਂ ਪੇਸ਼ਬੰਦੀਆਂ ਤਹਿਤ ਮਹਾਰਾਸ਼ਟਰ ਤੋਂ ਦਿੱਲੀ ਆਉਣ ਵਾਲੇ ਮੁਸਾਫ਼ਰਾਂ ਲਈ 72 ਘੰਟੇ ਪਹਿਲਾਂ ਜਾਰੀ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਸੀ। ਹਦਾਇਤਾਂ ’ਚ ਸਾਫ਼ ਕੀਤਾ ਗਿਆ ਸੀ ਕਿ ਅਜਿਹੇ ਮੁਸਾਫ਼ਰ ਜਿਨ੍ਹਾਂ ਕੋਲ ਨੈਗੇਟਿਵ ਰਿਪੋਰਟ ਨਹੀਂ ਹੋਵੇਗੀ, ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।

Share