ਦਿੱਲੀ ਵਿਚ ਵੈਬ ਚੈਨਲ ਦੇ ਨਿਊਜ਼ ਐਂਕਰ ਦੀ ਗੋਲੀ ਮਾਰ ਕੇ ਹੱਤਿਆ

227
Share

ਨਵੀਂ ਦਿੱਲੀ, 18 ਫਰਵਰੀ (ਪੰਜਾਬ ਮੇਲ)- ਦਿੱਲੀ ਦੇ ਦੁਆਰਕਾ ਨਾਥ ਇਲਾਕੇ ਵਿਚ ਮੰਗਲਵਾਰ ਦੇਰ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਉਸ ਦੀ ਕਨਪਟੀ ’ਤੇ ਲੱਗੀ। ਪਤਾ ਚਲਿਆ ਹੈ ਕਿ ਗੋਲੀ ਕਿਸੇ ਜਾਣਕਾਰ ਨੇ ਹੀ ਮਾਰੀ। ਘਟਨਾ ਤੋਂ ਕੁਝ ਦੇਰ ਪਹਿਲਾਂ ਫੋਨ ਕਰਕੇ ਉਸ ਨੂੰ ਮਿਲਣ ਦੇ ਲਈ ਉਸ ਨੂੰ ਮੈਟਰੋ  ਲਾਈਨ ਦੇ ਕੋਲ ਮਿਲਣ ਲਈ ਬੁਲਾਇਆ ਗਿਆ ਸੀ। ਪੁਲਿਸ ਮ੍ਰਿਤਕ ਦੇ ਫੋਨ ਕਾਲ ਡਿਟੇਲ ਅਤੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰ ਰਹੀ ਹੈ। ਪੁਲਿਸ ਅਧਿਕਾਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਲਬੀਰ ਦੇ ਰੂਪ ਵਿਚ ਹੋਈ ਹੈ। ਉਹ ਪਰਵਾਰ ਸਣੇ ਜੇਜੇ ਕਲੌਨੀ ਭਰਤ ਵਿਹਾਰ ਵਿਚ ਰਹਿੰਦਾ ਸੀ, ਉਹ ਇੱਕ ਸਥਾਨਕ ਨਿਊਜ਼ ਚੈਨਲ ਵਿਚ ਕੰਮ ਕਰਦਾ ਸੀ। ਮੰਗਲਵਾਰ ਰਾਤ ਕਰੀਬ ਪੌਣੇ ਦੋ ਵਜੇ ਪੁਲਿਸ ਨੂੰ ਦਲਬੀਰ ਦੀ ਘਟਨਾ ਬਾਰੇ ਜਾਣਕਾਰੀ ਮਿਲੀ। ਉਸ ਦੀ ਪਤਨੀ ਅਤੇ ਆਸ ਪਾਸ ਦੇ ਲੋਕਾਂ ਨੇ ਉਸ ਨੂੰ ਕੋਲ ਦੇ ਹਸਪਤਾਲ ਭਰਤੀ ਕਰਾਇਆ। ਡਾਕਟਰਾਂ ਨੇ ਉਸ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ।


Share