ਦਿੱਲੀ ਮੋਰਚਾ ਕਬੱਡੀ ਲੀਗ ’ਚ ਵੇਔਫ ਨਿਊਜ਼ੀਲੈਂਡ ਟੀਮ ਰਹੀ ਪਹਿਲੇ ਸਥਾਨ ’ਤੇ

571
Share

ਨਵੀਂ ਦਿੱਲੀ, 29 ਸਤੰਬਰ (ਪੰਜਾਬ ਮੇਲ)- ਟਿਕਰੀ ਬਾਰਡਰ ’ਤੇ ਸੰਯੁਕਤ ਕਿਸਾਨ ਸੰਘਰਸ਼ ਮੋਰਚਾ ਵੱਲੋਂ, ਦਿੱਲੀ ਮੋਰਚਾ ਕਬੱਡੀ ਲੀਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਫਾਈਨਲ ਮੁਕਾਬਲੇ ’ਚ ਵੇਔਫ ਨਿਊਜ਼ੀਲੈਂਡ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ 5 ਲੱਖ ਦਾ ਇਨਾਮ ਜਿੱਤਿਆ। ਦੂਜਾ ਸਥਾਨ ਮਹਾਂਵੀਰ ਅਠਵਾਲ ਕਲੱਬ ਭਗਵਾਨ ਪੁਰਾ ਨੇ ਜਿੱਤ ਕੇ 3 ਲੱਖ ਰੁਪਏ ਜਿੱਤੇ। 5 ਲੱਖ ਦਾ ਇਨਾਮ ਗਾਖਲ ਭਰਵਾਂ ਵਲੋਂ ਦਿੱਤਾ ਗਿਆ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਹਰਵਿੰਦਰ ਸਿੰਘ, ਕਿਸਾਨ ਆਗੂ ਮਨਜੀਤ ਰਾਹੀ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਆਗੂਆਂ ਨੇ ਐੱਨ.ਆਰ.ਆਈ. ਭਰਾਵਾਂ ਅਤੇ ਹੋਰ ਆਏ ਸਾਰੇ ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

Share