ਦਿੱਲੀ-ਮੇਰਠ ਆਰ.ਆਰ.ਟੀ.ਐੱਸ. ਪ੍ਰਾਜੈਕਟ ਦੀ ਉਸਾਰੀ ਲਈ ਚੀਨੀ ਕੰਪਨੀ ਨੂੰ ਮਿਲਿਆ ਠੇਕਾ

460
Share

ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਨੈਸ਼ਨਲ ਕੈਪੀਟਲ ਰਿਜਨ ਟਰਾਂਸਪੋਰਟ ਕਾਰਪੋਰੇਸ਼ਨ (ਐੱਨ.ਸੀ.ਆਰ.ਟੀ.ਸੀ.) ਨੇ ਚੀਨ ਦੀ ਕੰਪਨੀ ਸ਼ੰਘਾਈ ਟਨਲ ਇੰਜੀਨੀਅਰਿੰਗ ਕੰਪਨੀ ਲਿਮਟਿਡ (ਐੱਸ.ਟੀ.ਈ.ਸੀ.) ਨੂੰ ਦਿੱਲੀ-ਮੇਰਠ ਆਰ.ਆਰ.ਟੀ.ਐੱਸ. ਪ੍ਰਾਜੈਕਟ ਤਹਿਤ ਅਸ਼ੋਕ ਨਗਰ ਤੋਂ ਸਾਹਿਬਾਬਾਦ ਤੱਕ 5.6 ਕਿਲੋਮੀਟਰ ਲੰਮੇ ਜ਼ਮੀਨਦੋਜ਼ ਰੇਲਵੇ ਟਰੈਕ ਦੀ ਉਸਾਰੀ ਦਾ ਠੇਕਾ ਦਿੱਤਾ ਹੈ। ਐੱਨ.ਸੀ.ਆਰ.ਟੀ.ਸੀ. ਦਾ ਕਹਿਣਾ ਹੈ ਕਿ ਕੰਪਨੀ ਨੂੰ ਨਿਰਧਾਰਿਤ ਪ੍ਰਕਿਰਿਆ ਅਤੇ ਨੇਮਾਂ ਦੇ ਆਧਾਰ ’ਤੇ ਠੇਕਾ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਬੀਤੇ ਵਰ੍ਹੇ ਜੂਨ ’ਚ ਲੱਦਾਖ ਵਿਚ ਐੱਲ.ਏ.ਸੀ. ’ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੇ ਬਾਵਜੂਦ ਐੱਸ.ਟੀ.ਈ.ਸੀ. ਵੱਲੋਂ ਪ੍ਰਾਜੈਕਟ ਲਈ ਸਭ ਤੋਂ ਘੱਟ ਬੋਲੀ ਲਾਏ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।

Share