ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਨਾਲ ਕੁੱਟਮਾਰ

208
Share

ਬਠਿੰਡਾ, 11 ਅਪ੍ਰੈਲ (ਪੰਜਾਬ ਮੇਲ)- ਦੇਰ ਰਾਤ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ।  ਉਨ੍ਹਾਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ। ਪਿੰਡ ਵਾਲੇ ਕਹਿ ਰਹੇ ਹਨ ਕਿ ਉਸ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਤੋਂ ਜ਼ਬਰਦਸਤੀ ਚੁੱਕ ਕੇ ਕੁੱਟਿਆ ਹੈ। ਸਿਵਲ ਹਸਪਤਾਲ ਮੌਕੇ ਤੇ ਪਹੁੰਚੇ ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਨ੍ਹਾਂ ਦਾ ਫੇਲਿਅਰ ਰਿਹਾ ਜੋ ਦਿੱਲੀ ਪੁਲਿਸ ਪੰਜਾਬ ‘ਚ ਦਾਖਲ ਹੋਕੇ ਸਾਡੇ ਨੌਜਵਾਨਾਂ ਨਾਲ ਮਾਰਕੁੱਟ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ‘ਚ ਸਖਤ ਕਾਰਵਾਈ ਹੋਵੇ। ਸਿਧਾਣਾ ਪਿੰਡ ਵਾਸੀਆਂ ਮੁਤਾਬਕ ਪਿੰਡ ਦਾ ਮੁੰਡਾ ਗੁਰਦੀਪ ਸਿੰਘ ਜੋ ਲੱਖਾ ਸਿਧਾਣਾ ਨੇ ਚਾਚੇ ਦਾ ਮੁੰਡਾ ਹੈ ਉਹ ਤਿੰਨ ਦਿਨ ਪਹਿਲਾਂ ਪਟਿਆਲਾ ‘ਚ ਲਾਅ ਦਾ ਪੇਪਰ ਦੇਣ ਗਿਆ ਸੀ ਤੇ ਉੱਥੋਂ ਪੁਲਿਸ ਨੇ ਉਸ ਨੂੰ ਚੁੱਕ ਲਿਆ। ਪੁਲਿਸ ਨੇ ਵਰਦੀ ਵੀ ਨਹੀਂ ਪਾਈ ਸੀ। ਦਿੱਲੀ ਲਿਜਾ ਕੇ ਉਸ ਨਾਲ ਮਾਰਕੁੱਟ ਕੀਤੀ ਗਈ। ਉਸ ਦੇ ਪ੍ਰਾਈਵੇਟ ਪਾਰਟ ‘ਚ ਵੀ ਮਾਰਕੁੱਟ ਕੀਤੀ ਗਈ ਹੈ। ਘਰਵਾਲਿਆਂ ਨੇ ਗੁਰਦੀਪ ਦੀ ਕਾਫੀ ਭਾਲ ਕੀਤੀ ਪਰ ਕੱਲ੍ਹ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਨੂੰ ਪੁਲਿਸ ਵਾਲੇ ਅੰਬਾਲਾ ਛੱਡ ਗਏ ਹਨ। ਉੱਥੋਂ ਉਸ ਨੂੰ ਘਰ ਲਿਆਂਦਾ ਗਿਆ ਤੇ ਅਜੇ ਵੀ ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਕਦੇ ਕੁਝ ਬੋਲਦਾ ਹੈ ਤੇ ਕਦੇ ਕੁਝ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ। ਕਿਉਂਕਿ ਉਨ੍ਹਾਂ ਬਿਨਾਂ ਪੰਜਾਬ ਪੁਲਿਸ ਨੂੰ ਦੱਸੇ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ਕਿਉਂ ਚੁੱਕਿਆ।

ਇਸ ਪਿੰਡ ਦੇ ਦੂਜੇ ਵਿਅਕਤੀ ਦਾ ਕਹਿਣਾ ਹੈ ਕਿ ਪਟਿਆਲਾ ਤੋਂ ਦਿੱਲੀ ਪੁਲਿਸ ਉਸ ਨੂੰ ਚੰਡੀਗੜ੍ਹ ਲੈ ਆਈ ਸੀ। ਬੇਸ਼ੱਕ ਪਿੰਡ ਵਾਲਿਆਂ ਦਾ ਬਿਆਨ ਵੱਖ-ਵੱਖ ਹੈ ਪਰ ਇਸ ਲੜਕੇ ਦੇ ਜਿਸਮ ‘ਤੇ ਮਾਰਕੁੱਟ ਤੇ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਜਿਸ ਦੀ ਤਸਦੀਕ ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ ਤਾਇਨਾਤ ਡਾਕਟਰ ਰਵਿੰਦਰ ਸਿੰਘ ਨੇ ਵੀ ਕੀਤੀ ਹੈ।


Share