ਦਿੱਲੀ ਪੁਲਿਸ ਵੱਲੋਂ ਬੱਬਰ ਖਾਲਸਾ ਦੇ ਦੋ ਖਾੜਕੂ ਹਥਿਆਰਾਂ ਸਮੇਤ ਗ੍ਰਿਫ਼ਤਾਰ

407
ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਦੋ ਸ਼ੱਕੀ ਮੈਂਬਰ।
Share

ਨਵੀਂ ਦਿੱਲੀ, 8 ਸਤੰਬਰ (ਪੰਜਾਬ ਮੇਲ)- ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਕੌਮੀ ਰਾਜਧਾਨੀ ‘ਚ ਸੰਖੇਪ ਮੁਕਾਬਲੇ ਮਗਰੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਖਾੜਕੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਦੀ ਪਛਾਣ ਭੁਪੇਂਦਰ ਉਰਫ਼ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ। ਵਿਸ਼ੇਸ਼ ਸੈੱਲ ਦੇ ਡੀ.ਸੀ.ਪੀ. ਪੀ.ਐੱਸ. ਕੁਸ਼ਵਾਹ ਨੇ ਦੱਸਿਆ ਕਿ ਫੜੇ ਗਏ ਖਾੜਕੂਆਂ ਦੇ ਕਬਜ਼ੇ ‘ਚੋਂ 6 ਪਿਸਤੌਲਾਂ ਅਤੇ 40 ਕਾਰਤੂਸ ਵੀ ਬਰਾਮਦ ਹੋਏ ਹਨ। ਦਿੱਲੀ ਪੁਲਿਸ ਮੁਤਾਬਕ ਲੁਧਿਆਣਾ ਵਾਸੀ ਦੋਵੇਂ ਖਾੜਕੂ ਪੰਜਾਬ ‘ਚ ਵੀ ਕੁਝ ਕੇਸਾਂ ‘ਚ ਲੋੜੀਂਦੇ ਹਨ।


Share