ਦਿੱਲੀ ਪੁਲਿਸ ਵੱਲੋਂ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਦੇ ਗੁੰਬਦ ’ਤੇ ਚੜ੍ਹਨ ਦੇ ਦੋਸ਼ ’ਚ ਨੌਜਵਾਨ ਗਿ੍ਰਫ਼ਤਾਰ

604
Share

ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਦੀ ਇੱਕ ਗੁੰਬਦ ’ਤੇ ਚੜ੍ਹਨ ਦੇ ਦੋਸ਼ ’ਚ 29 ਸਾਲ ਦੇ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਉਸ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਸਵਰੂਪ ਨਗਰ ਦਿੱਲੀ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਉਹ ਲਾਲ ਕਿਲ੍ਹੇ ’ਤੇ ਤਲਵਾਰਬਾਜ਼ੀ ਕਰਨ ਦੇ ਦੋਸ਼ ਵਿਚ ਪਹਿਲਾਂ ਹੀ ਗਿ੍ਰਫ਼ਤਾਰ ਮਨਿੰਦਰ ਸਿੰਘ ਦੇ ਸਾਥੀਆਂ ਵਿਚੋਂ ਇੱਕ ਹੈ। ਜਸਪ੍ਰੀਤ ਦੀ ਗਿ੍ਰਫ਼ਤਾਰੀ ਕ੍ਰਾਈਮ ਬਰਾਂਚ ਦੀ ਟੀਮ ਵੱਲੋਂ ਸ਼ਨਿੱਚਰਵਾਰ ਨੂੰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਤੇ ਪਹੁੰਚ ਗਏ ਸਨ ਅਤੇ ਇਸ ਇਤਿਹਾਸਕ ਇਮਾਰਤ ’ਤੇ ਧਾਰਮਿਕ ਝੰਡਾ ਚੜ੍ਹਾ ਦਿੱਤਾ ਸੀ। ਇੱਕ ਅਧਿਕਾਰੀ ਨੇ ਦੱਸਿਆ, ‘‘ਜਸਪ੍ਰੀਤ ਉਹ ਵਿਅਕਤੀ ਹੈ, ਜੋ ਮੁਲਜ਼ਮ ਮਨਿੰਦਰ ਸਿੰਘ ਦੇ ਪਿੱਛੇ ਖੜ੍ਹਾ ਸੀ ਅਤੇ ਲਾਲ ਕਿਲ੍ਹੇ ਦੀ ਫਸੀਲ ਦੇ ਦੋਵੇਂ ਪਾਸੇ ਬਣੇ ਗੁੰਬਦਾਂ ਵਿਚੋਂ ਇੱਕ ’ਤੇ ਚੜ੍ਹ ਵੀ ਗਿਆ ਸੀ।’’

Share