ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੋਂ ਨਿਕਲਕਣ ਵਾਲੇ ਸਾਰੇ ਲਿੰਕ ਰੋਡ ਕੀਤੇ ਸੀਲ

457
Share

ਨਵੀਂ ਦਿੱਲੀ, 23 ਜਨਵਰੀ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੋਂ ਨਿਕਲਕਣ ਵਾਲੇ ਸਾਰੇ ਲਿੰਕ ਰੋਡ ਸੀਲ ਕਰ ਦਿੱਤੇ ਹਨ।26 ਜਨਵਰੀ ਨੂੰ ਕਿਸਾਨਾਂ ਵਲੋਂ ਆਉਟਰ ਰਿੰਗ ਰੋਡ ਤੇ ਪਰੇਡ ਕੱਢਣ ਦੀ ਤਜਵੀਜ਼ ਹੈ।ਪਰ ਦਿੱਲੀ ਪੁਲਿਸ ਇਸ ਪਰੇਡ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਦਿੱਲੀ ਪੁਲਿਸ ਨੇ ਹੁਣ ਇਹ ਸਾਰੇ ਲਿੰਕ ਰੋਡ ਬਲਾਕ ਕਰਨ ਲਈ ਵੱਡੇ ਵੱਡੇ ਟਰੱਕ, ਟੈਂਪੂ ਅਤੇ ਹੋਰ ਗੱਡੀਆਂ ਨੂੰ ਖੜ੍ਹਾ ਕਰ ਦਿੱਤਾ ਹੈ ਤਾਂ ਜੋ ਕਿਸਾਨਾਂ ਦੀ ਪਰੇਡ ਨੂੰ ਅਸਫਲ ਕੀਤਾ ਜਾ ਸਕੇ। ਦੱਸ ਦੇਈਏ ਕਿ ਦਿੱਲੀ ਪੁਲਿਸ ਕਿਸਾਨਾਂ ਦੀ ਪਰੇਡ ਤੇ ਰੋਕ ਲਾਉਣ ਲਈ ਸਪੁਰੀਮ ਕੋਰਟ ਦਾ ਵੀ ਰੁੱਖ ਕਰ ਚੁਕੀ ਹੈ।ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਾਫ ਕੀਤਾ ਸੀ ਕਿ ਇਹ ਕਾਨੂੰਨਾ ਵਿਵਸਥਾ ਦਾ ਮਾਮਲਾ ਹੈ।

ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਹੈ ਕਿ ਇਸ ਬਾਰੇ ਫੈਸਲਾ ਦਿੱਲੀ ਪੁਲਿਸ ਹੀ ਕਰੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਸੀ।ਜਿਸ ਮਗਰੋਂ ਦਿੱਲੀ ਪੁਲਿਸ ਨੂੰ ਆਪਣੀ ਪਟੀਸ਼ਨ ਵਾਪਿਸ ਲੈਣੀ ਪਈ।

ਅਦਾਲਤ ਨੇ ਕਿਹਾ ਸੀ ਕਿ ਉਹ ਅਮਨ-ਕਾਨੂੰਨ ਦਾ ਮਾਮਲਾ ਹੈ। ਇਸ ਲਈ ਅਦਾਲਤ ਕੋਈ ਦਖਲ ਨਹੀਂ ਦੇਵੇਗੀ। ਪੁਲਿਸ ਖੁਦ ਵੇਖੇ ਕਿ ਇਸ ਬਾਰੇ ਕੀ ਕਰਨਾ ਹੈ।ਸੰਭਾਵਤ ਤੌਰ ‘ਤੇ ਦਿੱਲੀ ਵਿਚ 5000 ਲੋਕਾਂ ਦੇ ਦਾਖਲਾ ਹੋਣ ਦਾ ਅਨੁਮਾਨ ਹੈ।

ਕਿਸਾਨਾਂ ਵੱਲੋਂ 26 ਜਨਵੀਰ ਨੂੰ ਗਣਤੰਤਰ ਦਿਵਸ ਮੌਕੇ ਵਿਸ਼ਾਲ ਟਰੈਕਟਰ ਮਾਰਚ ਕੱਢਣ ਦੀ ਯੋਜਨਾ ਉਲੀਕੀ ਗਈ ਹੈ। ਇਸ ਦੀਆਂ ਤੀਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਚੁੱਲ ਰਹੀਆਂ ਹਨ ਪਰ ਇਸ ਦੌਰਾਨ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਗਣਤੰਤਰ ਦਿਵਸ ਦੇ ਇਕੱਠ ਤੇ ਜਸ਼ਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।


Share