ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਵੱਲੋਂ ਖ਼ੁਦਕੁਸ਼ੀ

159
Share

ਨਵੀਂ ਦਿੱਲੀ, 9 ਜਨਵਰੀ (ਪੰਜਾਬ ਮੇਲ)- ਦਿੱਲੀ ਦੇ ਸਿੰਘੂ ਬਾਰਡਰ ’ਤੇ ਅੱਜ ਇਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਸੰਯੁਕਤ ਕਿਸਾਨ ਮੋਰਚੇ ਦੇ ਆਈਟੀ ਸੈੱਲ ਦੇ ਇਕ ਕਾਰਕੁਨ ਨੇ ਦੱਸਿਆ ਕਿ 40 ਸਾਲਾ ਕਿਸਾਨ ਅਮਰਜੀਤ ਸਿੰਘ ਜੋ ਫ਼ਤਹਿਗੜ੍ਹ ਜ਼ਿਲ੍ਹੇ ਨਾਲ ਸਬੰਧਤ ਸੀ, ਨੇ ਅੱਜ ਸਿੰਘੂ ਬਾਰਡਰ ਦੀ ਮੁੱਖ ਸਟੇਜ ਦੇ ਪਿਛਲੇ ਪਾਸੇ ਜਾ ਕੇ ਸਲਫ਼ਾਸ ਖਾ ਲਈ ਤੇ ਫਿਰ ਸਟੇਜ ਦੇ ਅਗਲੇ ਪਾਸੇ ਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਾਮ ਦੀ ਸਟੇਜ ਖ਼ਤਮ ਹੋਣ ਜਾ ਰਹੀ ਸੀ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਹੋਰ ਕਾਰਕੁਨ ਕਿਸਾਨ ਅਮਰਜੀਤ ਸਿੰਘ ਨੂੰ ਹਸਪਤਾਲ ਲੈ ਗਏ ਜਿੱਥੇ ਦੇਰ ਸ਼ਾਮ 7.20 ਵਜੇ ਉਸ ਦੀ ਮੌਤ ਹੋ ਗਈ। ਮਿ੍ਰਤਕ ਦੇ ਸਾਥੀਆਂ ਤੇ ਪਰਿਵਾਰ ਤੱਕ ਇਸ ਸਬੰਧੀ ਸੂਚਨਾ ਪਹੁੰਚਦੀ ਕੀਤੀ ਜਾ ਰਹੀ ਸੀ।

Share