ਦਿੱਲੀ ਦੇ ਕੋਵਿਡ ਹਸਪਤਾਲ ‘ਚ ਲੱਗੀ ਅੱਗ

939

ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਦਿੱਲੀ ਦੇ ਸਿਗਨਸ ਆਰਥੀਕੇਅਰ ਹਸਪਤਾਲ ‘ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਹਾਦਸੇ ‘ਚ ਫਾਇਰ ਬ੍ਰਿਗੇਡ ਦੀ ਟੀਮ ਨੇ 7 ਮਰੀਜ਼ਾਂ ਦੀ ਜਾਨ ਬਚਾਈ। ਦੱਸ ਦਈਏ ਕਿ ਸਿਗਨਸ ਆਰਥੀਕੇਅਰ ਹਸਪਤਾਲ ਨੂੰ ਦਿੱਲੀ ਸਰਕਾਰ ਨੇ ਕੋਵਿਡ ਹਸਪਤਾਲ ਐਲਾਨ ਕੀਤਾ ਸੀ।