ਦਿੱਲੀ ਦੀਆ ਸਰਹੱਦਾਂ ‘ਤੇ ਇੰਟਰਨੈੱਟ ਸੇਵਾਵਾਂ ਬਹਾਲ

191
Share

ਨਵੀਂ ਦਿੱਲੀ, 4 ਫਰਵਰੀ (ਪੰਜਾਬ ਮੇਲ)- ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਜੋ 2 ਫਰਵਰੀ ਰਾਤ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਸਨ ਉਹ ਹੁਣ ਬਹਾਲ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਪਹਿਲਾਂ ਮੰਤਰਾਲੇ ਨੇ ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ਸਰਹੱਦਾਂ ਸਮੇਤ ਇਨ੍ਹਾਂ ਦੇ ਨੇੜਲੇ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ 29 ਜਨਵਰੀ ਦੀ ਰਾਤ ਨੂੰ 11 ਵਜੇ ਬੰਦ ਕਰ ਦਿੱਤੀਆਂ ਸਨ, ਜੋ ਕਿ 31 ਜਨਵਰੀ ਰਾਤ 11 ਵਜੇ ਤੱਕ ਮੁਅੱਤਲ ਰਹੀਆਂ ਅਤੇ ਇਸ ਤੋਂ ਬਾਅਦ ਸਰਕਾਰ ਨੇ 2 ਫਰਵਰੀ ਤੱਕ ਇਹ ਪਾਬੰਦੀਆਂ ਵਧਾ ਦਿੱਤੀਆਂ ਸਨ | ਮੰਤਰਾਲੇ ਨੇ ਹਵਾਲਾ ਦਿੱਤਾ ਸੀ ਕਿ ‘ਟੈਲੀਕਾਮ ਸੇਵਾਵਾਂ ਦੀ ਅਸਥਾਈ ਮੁਅੱਤਲੀ (ਜਨਤਕ ਐਮਰਜੈਂਸੀ ਜਾਂ ਜਨਤਕ ਸੁਰੱਖਿਆ) ਰੂਲ 2017 ਤਹਿਤ ਇਹ ਫ਼ੈਸਲਾ ਜਨਤਕ ਸੁਰੱਖਿਆ ਬਣਾਏ ਰੱਖਣ ਅਤੇ ਜਨਤਕ ਐਮਰਜੈਂਸੀ ਤੋਂ ਬਚਣ ਲਈ ਲਿਆ ਗਿਆ | ਉੱਧਰ ਇਸ ਤੋਂ ਪਹਿਲਾਂ ਅੱਜ 140 ਵਕੀਲਾਂ ਦੇ ਇਕ ਗਰੁੱਪ ਨੇ ਚੀਫ ਜਸਟਿਸ ਐਸ.ਏ. ਬੋਬੜੇ ਨੂੰ ਕੇਂਦਰ ਵਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ ਸਬੰਧੀ ਨੋਟਿਸ ਲੈਣ ਦੀ ਅਪੀਲ ਕੀਤੀ ਸੀ |


Share