ਦਿੱਲੀ ਤੇ ਨਾਲ ਲੱਗਦੇ ਸ਼ਹਿਰਾਂ ਦੀ ਹਵਾ ‘ਗੰਭੀਰ’ ਪ੍ਰਦੂਸ਼ਣ ਦੀ ਜੱਦ ‘ਚ

620
Share

ਕੌਮੀ ਰਾਜਧਾਨੀ ਅਤੇ ਨਾਲ ਲੱਗਦੇ ਸ਼ਹਿਰਾਂ ‘ਚ 400 ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ ਦਰਜ
ਨਵੀਂ ਦਿੱਲੀ, 7 ਨਵੰਬਰ (ਪੰਜਾਬ ਮੇਲ)- ਦਿੱਲੀ-ਐੱਨ.ਸੀ.ਆਰ. ਦੀ ਹਵਾ ਲਗਾਤਾਰ ਪ੍ਰਦੂਸ਼ਣ ਦੀ ਜ਼ੱਦ ਵਿਚ ਹੈ। ਲਗਾਤਾਰ ਤੀਜੇ ਦਿਨ ਕੌਮੀ ਰਾਜਧਾਨੀ ਤੋਂ ਇਲਾਵਾ ਨੋਇਡਾ, ਗੁੜਗਾਓਂ, ਗਾਜ਼ੀਆਬਾਦ ਤੇ ਫਰੀਦਾਬਾਦ ‘ਚ ਅੱਜ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਪਹੁੰਚ ਗਈ। ਸ਼ਨਿਚਰਵਾਰ ਨੂੰ 400 ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ ਦਰਜ ਕੀਤਾ ਗਿਆ। 401 ਤੋਂ 500 ਏਕਿਊਆਈ ਤੱਕ ਦੀ ਹਵਾ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਅੱਜ ਸ਼ਾਮਲ ਤੱਕ ਔਸਤ ਆਈਕਿਊਆਈ ਗੁਰੂਗ੍ਰਾਮ ‘ਚ 439, ਗਾਜ਼ੀਆਬਾਦ ਵਿਚ 436, ਗ੍ਰੇਟਰ ਨੋਇਡਾ 428, ਨੋਇਡਾ ਵਿਚ 426 ਅਤੇ ਫਰੀਦਾਬਾਦ ਵਿਚ 414 ਦਰਜ ਕੀਤਾ ਗਿਆ। ਦਿੱਲੀ-ਐੱਨ.ਸੀ.ਆਰ. ਵਿਚ ਪ੍ਰਦੂਸ਼ਣ ਰੋਕਣ ਲਈ ਇੱਕ ਕਮਿਸ਼ਨ ਬਣਾਇਆ ਗਿਆ ਹੈ। ਦਿੱਲੀ ਵਿਚ 30 ਨਵੰਬਰ ਤੱਕ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਨਿਯਮ ਤੋੜਨ ‘ਤੇ ਇੱਕ ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦਾ ਕੋਈ ਇਲਾਕਾ ਅਜਿਹਾ ਨਹੀਂ ਹੈ, ਜਿੱਥੇ ਏਕਿਊਆਈ 430 ਤੋਂ ਘੱਟ ਰਿਹਾ ਹੋਵੇ। ਹਰ ਥਾਂ ਹਵਾ ਜ਼ਹਿਰੀਲੀ ਹੈ। ਦਿੱਲੀ ਵਿਚ ਹਵਾ ਵਿਚ ਸਭ ਤੋਂ ਵੱਧ ਪੀਐੱਮ 10 ਦੇ ਕਣ ਮੌਜੂਦ ਹਨ। ਨੋਇਡਾ ਵਿਚ ਹਵਾ ਗੁਣਵੱਤਾ 400 ਤੋਂ ਉਪਰ ਏਕਿਊਆਈ ਸੀ।
ਗਾਜ਼ੀਆਬਾਦ ਪ੍ਰਦੂਸ਼ਣ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਹਵਾ ਵਿਚ ਪੀਐੱਮ 2.5 ਕਣਾਂ ਦੀ ਮਾਤਰਾ ਵਧੇਰੇ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਸੀ। ਗੁੜਗਾਉਂ ਵਿਚ ਆਮ ਨਾਲੋਂ 7-8 ਗੁਣਾ ਪ੍ਰਦੂਸ਼ਣ ਦਾ ਪੱਧਰ ਵੱਧ ਹੈ। ਏਕਿਊਆਈ ‘ਗੰਭੀਰ’ ਸ਼੍ਰੇਣੀ ਵਿਚ ਮਾਪਿਆ ਗਿਆ। ਵਾਤਾਵਰਨ ਪ੍ਰੇਮੀਆਂ ਅਨੁਸਾਰ ਹਵਾ ਚੱਲਣ ਕਾਰਨ ਉੱਚ ਪੱਧਰੀ ਹਵਾ ਪ੍ਰਦੂਸ਼ਣ ਰਿਕਾਰਡ ਕੀਤਾ ਜਾ ਰਿਹਾ ਹੈ।
ਫਰੀਦਾਬਾਦ ਵਿਚ ਪ੍ਰਦੂਸ਼ਣ ਦਾ ਪੱਧਰ ਦੋ ਦਿਨ ਬਹੁਤ ਹੇਠਲੀ ਸ਼੍ਰੇਣੀ ਵਿਚ ਰਿਹਾ, ਜੋ ਖ਼ਤਰਨਾਕ ਸ਼੍ਰੇਣੀ ਵਿਚ ਪਹੁੰਚ ਗਿਆ ਹੈ। ਅੱਜ ਤੀਜਾ ਦਿਨ ਹੈ, ਜਦੋਂ ਫਰੀਦਾਬਾਦ ਦਾ ਏਕਿਊਆਈ 400 ਤੋਂ ਉੱਪਰ ਰਿਹਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵੱਲੋਂ ਮੁਹੱਈਆ ਕਰਵਾਏ ਗਏ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਅਨੁਸਾਰ, ਦਿੱਲੀ ਦੇ ਨਜ਼ਦੀਕ ਪੈਂਦੇ ਪੰਜ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਕਾਰਕ ਦੇ ਤੱਤਾਂ ਦਾ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ ਵੀ ਉੱਚਾ ਹੈ। ਜ਼ਿਕਰਯੋਗ ਹੈ ਕਿ 0 ਅਤੇ 50 ਦੇ ਵਿਚਕਾਰ ਏਕਿਊਆਈ ‘ਚੰਗਾ’, 51 ਅਤੇ 100 ‘ਸੰਤੁਸ਼ਟੀਜਨਕ’, 101 ਅਤੇ 200 ‘ਦਰਮਿਆਨੀ’, 201 ਅਤੇ 300 ‘ਖ਼ਰਾਬ’, 301 ਅਤੇ 400 ‘ਬਹੁਤ ਖ਼ਰਾਬ’ ਹਨ ਅਤੇ 401 ਤੋਂ 500 ਦਰਮਿਮਆਨ ‘ਗੰਭੀਰ’ ਮੰਨਿਆ ਜਾਂਦਾ ਹੈ।
ਦਿੱਲੀ ਦੇ ਇਨ੍ਹਾਂ ਗੁਆਂਢੀ ਸ਼ਹਿਰਾਂ ਦੀ ਹਵਾ ਵਿੱਚ ਮੌਜੂਦ ਪੀਐੱਮ 2a5 ਅਤੇ ਪੀਐੱਮ 10 ਕਣ ਪ੍ਰਮੁੱਖ ਤੱਤ ਰਹੇ। ਸੀਪੀਸੀਬੀ ਅਨੁਸਾਰ, ਏਕਿਊਆਈ ‘ਗੰਭੀਰ’ ਸ਼੍ਰੇਣੀ ਵਿੱਚ ਹੋਣਾ ਲੋਕਾਂ ਦੇ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ।


Share