ਦਿੱਲੀ ਜਾ ਰਹੇ ਜਥੇ ‘ਚ ਸ਼ਾਮਲ ਕਿਸਾਨ ਦੀ ਸੜਕ ਦੁਰਘਨਾ ‘ਚ ਮੌਤ

504
Share

ਮਾਨਸਾ, 27 ਨਵੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਵੱਲੋਂ ਲਿਆਦੇਂ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ ‘ਚ ਹਰਿਆਣਾ ਰਸਤਿਓ ਦਿੱਲੀ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਜਥੇ ‘ਚ ਸ਼ਾਮਲ ਪਿੰਡ ਖਿਆਲੀ ਚਹਿਲਾਂਵਾਲੀ ਦੇ ਇਕ ਕਿਸਾਨ ਦੀ ਸੜਕ ਦੁਰਘਨਾ ‘ਚ ਮੌਤ ਅਤੇ ਇਕ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਜਾਣਕਾਰੀ ਮੁਤਾਬਕ ਸਵੇਰੇ 4 ਵਜੇ ਦੇ ਕਰੀਬ ਹਰਿਆਣਾ ਦੇ ਰੋਹਤਕ ਅਤੇ ਹਾਂਸੀ ਦੇ ਵਿਚਕਾਰ ਪਿੰਡ ਮੁਢਾਲ ਕੋਲ ਆਪਣੇ ਟਰੈਕਟਰ ਟਰਾਲੀ ਰਾਹੀ ਅੱਗੇ ਵਧ ਰਹੇ ਸਨ ਤਾਂ ਇਕ ਟਰਾਲੇ ਨੇ ਪਿੱਛੋਂ ਇਸ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸਦੇ ਸਿੱਟੇ ਵਜੋਂ ਕਿਸਾਨ ਧੰਨਾ ਸਿੰਘ (45) ਪੁੱਤਰ ਗੁਰਜੰਟ ਸਿੰਘ ਖਿਆਲੀ ਚਹਿਲਾਂ ਵਾਲੀ (ਮਾਨਸਾ) ਦੀ ਮੌਤ ਹੋ ਗਈ ਜਦਕਿ ਇਸੇ ਪਿੰਡ ਦਾ ਇਕ ਹੋਰ ਨੌਜਵਾਨ ਤਜਿੰਦਰ ਸਿੰਘ ਜ਼ਖ਼ਮੀ ਹੋ ਗਿਆ।


Share