ਦਿੱਲੀ ‘ਚ 2020 ‘ਚ ਹਵਾ ਪ੍ਰਦੂਸ਼ਣ ਕਾਰਨ ਕਰੀਬ 24,000 ਲੋਕਾਂ ਦੀ ਮੌਤ

732
Share

ਨਵੀਂ ਦਿੱਲੀ, 9 ਜੁਲਾਈ (ਪੰਜਾਬ ਮੇਲ)-  ਦਿੱਲੀ ‘ਚ 25 ਮਾਰਚ ਤੋਂ ਕੋਵਿਡ-19 ਨੂੰ ਲੈ ਕੇ ਸਖ਼ਤ ਲਾਕਡਾਊਨ ਦੇ ਬਾਵਜੂਦ 2020 ਦੇ ਸ਼ੁਰੂਆਤੀ ਛੇ ਮਹੀਨਿਆਂ ‘ਚ ਇੱਥੇ ਹਵਾ ਪ੍ਰਦੂਸ਼ਣ ਕਾਰਨ ਕਰੀਬ 24,000 ਲੋਕਾਂ ਦੀ ਮੌਤ ਹੋਈ ਅਤੇ ਸਰਕਾਰ ਨੂੰ ਜੀ.ਡੀ.ਪੀ. ਦੇ 5.8 ਫ਼ੀਸਦੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।  ਇੱਕ ਰਿਪੋਰਟ ‘ਚ ਇਹ ਚਰਚਾ ਕੀਤੀ ਗਈ ਹੈ। ਆਈ.ਕਿਊ. ਏਅਰ ਦੇ ਨਵੇਂ ਆਨਲਾਈਨ ਉਪਕਰਣ ਏਅਰ ਵਿਜ਼ੂਅਲ ਅਤੇ ਗ੍ਰੀਨਪੀਸ ਦੱਖਣੀ ਪੂਰਬੀ ਏਸ਼ੀਆ ਮੁਤਾਬਕ ਦਿੱਲੀ ‘ਚ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਦੌਰਾਨ ਹਵਾ ਪ੍ਰਦੂਸ਼ਣ ਕਾਰਣ 26,230 ਕਰੋਡ਼ ਰੁਪਏ ਦਾ ਨੁਕਸਾਨ ਹੋਇਆ, ਜੋ ਉਸ ਦੇ ਸਲਾਨਾ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 5.8 ਫ਼ੀਸਦੀ ਦੇ ਬਰਾਬਰ ਹੈ। ਇਹ ਦੁਨੀਆ ਦੇ 28 ਪ੍ਰਮੁੱਖ ਸ਼ਹਿਰਾਂ ‘ਚ ਜੀ.ਡੀ.ਪੀ. ਦੇ ਲਿਹਾਜ਼ ਨਾਲ ਹਵਾ ਪ੍ਰਦੂਸ਼ਣ ਨਾਲ ਹੋਣ ਵਾਲਾ ਸਭ ਤੋਂ ਜ਼ਿਆਦਾ ਨੁਕਸਾਨ ਹੈ। ਗ੍ਰੀਨਪੀਸ ਨੇ ਇੱਕ ਬਿਆਨ ‘ਚ ਕਿਹਾ, “2020 ਦੇ ਸ਼ੁਰੂਆਤੀ ਛੇ ਮਹੀਨਿਆਂ ‘ਚ 24,000 ਲੋਕਾਂ ਦੀ ਮੌਤ ਦਾ ਸੰਬੰਧ ਹਵਾ ਪ੍ਰਦੂਸ਼ਣ ਨਾਲ ਹੈ।”


Share