ਦਿੱਲੀ ’ਚ ਸਥਿਤ ਇਜ਼ਰਾਇਲੀ ਸਫ਼ਾਰਤਖਾਨੇ ਦੇ ਬਾਹਰ ਧਮਾਕਾ

477
ਬੰਬ ਧਮਾਕੇ ਵਾਲੀ ਥਾਂ ਨੂੰ ਸੀਲ ਕਰਦੇ ਹੋਏ ਸੁਰੱਖਿਆ ਅਧਿਕਾਰੀ।
Share

ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਦਿੱਲੀ ਦੇ ਸਭ ਤੋਂ ਆਲੀਸ਼ਾਨ ਅਤੇ ਅਤਿ ਸੁਰੱਖਿਆ ਵਾਲੇ ਲੂਟੀਅਨਜ਼ ਇਲਾਕੇ ਵਿਚ ਇਜ਼ਰਾਇਲੀ ਸਫ਼ਾਰਤਖਾਨੇ ਦੇ ਬਾਹਰ ਧਮਾਕਾ ਹੋਇਆ ਹੈ। ਸ਼ਾਮ ਲਗਪਗ ਪੰਜ ਵਜੇ ਹੋਏ ਇਸ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਦਿੱਲੀ ਪੁਲਿਸ (ਸਪੈਸ਼ਲ ਸੈੱਲ) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਧਮਾਕੇ ਨਾਲ ਨੇੜੇ ਖੜ੍ਹੀਆਂ ਤਿੰਨ ਕਾਰਾਂ ਦੇ ਸ਼ੀਸ਼ੇ ਟੁੱਟੇ ਹਨ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਜਿੰਦਲ ਹਾਊਸ ਨੇੜੇ ਏ.ਪੀ.ਜੇ. ਅਬਦੁਲ ਕਲਾਮ ਰੋਡ ਉੱਤੇ ਸ਼ਾਮ ਲਗਪਗ 5:05 ਵਜੇ ਹੋਇਆ। ਸਪੈਸ਼ਲ ਸੈੱਲ ਦੀ ਇੱਕ ਟੀਮ ਘਟਨਾ ਸਥਾਨ ’ਤੇ ਪੁੱਜ ਗਈ ਅਤੇ ਇਸ ਖੇਤਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਵੀ ਘਟਨਾ ਸਥਾਨ ’ਤੇ ਭੇਜਿਆ ਗਿਆ ਹੈ। ਵਿਜੈ ਚੌਕ ਇੱਥੋਂ ਚਾਰ ਕਿਲੋਮੀਟਰ ਦੂਰ ਹੈ, ਜਿੱਥੇ ‘ਬੀਟਿੰਗ ਰੀਟ੍ਰੀਟ’ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਸਮੇਤ ਕਈ ਵੀ.ਵੀ.ਆਈ.ਪੀ. ਮੌਜੂਦ ਸਨ। ਇੱਥੋਂ ਪ੍ਰਧਾਨ ਮੰਤਰੀ ਦਫ਼ਤਰ ਵੀ ਇੱਕ ਕਿਲੋਮੀਟਰ ਦੀ ਹੀ ਦੂਰੀ ’ਤੇ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਵੀ ਘਟਨਾ ਸਥਾਨ ’ਤੇ ਪੁੱਜ ਗਈ ਹੈ।

Share