ਦਿੱਲੀ ‘ਚ ਮਾਸਕ ਨਾ ਪਾਉਣ ‘ਤੇ ਏਐਸਆਈ ਮੁਅੱਤਲ

718
Share

ਨਵੀਂ ਦਿੱਲੀ, 5 ਜੂਨ (ਪੰਜਾਬ ਮੇਲ)- ਦਿੱਲੀ ਪੁਲਿਸ ‘ਚ ਮਾਸਕ ਨਾ ਪਾਉਣ ‘ਤੇ ਇੱਕ ਏਐਸਆਈ ਨੂੰ ਡੀਸੀਪੀ ਨੇ ਸਿੱਧਾ ਮੁਅੱਤਲ ਹੀ ਕਰ ਦਿੱਤਾ। ਦਿੱਲੀ ਪੁਲਿਸ ਮਹਿਕਮੇ ਵਿੱਚ ਮਾਸਕ ਨਾ ਪਾਉਣ ਨੂੰ ਲੈ ਕੇ ਪਹਿਲੀ ਵਾਰ ਇੰਨੀ ਸਖ਼ਤ ਕਾਰਵਾਈ ਕਰਕੇ ਤਰ•ਾਂ-ਤਰ•ਾਂ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਖਾਸਕਰ ਲੋਅਰ ਸਟਾਫ਼ ਦੇ ਮਨ ਨੂੰ ਤਕੜੀ ਠੇਸ ਪੁੱਜੀ ਹੈ। ਦਰਅਸਲ, ਮਾਸਕ ਨਾ ਪਾਉਣ ‘ਤੇ ਇਹ ਕਾਰਵਾਈ ਦਿੱਲੀ ਪੁਲਿਸ ਦੀ ਫੋਰਥ ਬਟਾਲੀਅਨ ਵਿੱਚ ਹੋਈ ਹੈ। 1 ਜੂਨ ਨੂੰ ਡੀਸੀਪੀ ਕੋਰੋਨਾ ਸਬੰਧੀ ਨਿਯਮਾਂ ਬਾਰੇ ਸੁਪਰਵੀਜ਼ਨ ਕਰਨ ਲਈ ਰਾਊਂਡ ‘ਤੇ ਨਿਕਲੇ ਸਨ। ਉਨ•ਾਂ ਨੂੰ ਇਹ ਪਤਾ ਲਗਾਉਣਾ ਸੀ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ। ਬ੍ਰਾਂਚ ਅਤੇ ਬੈਰਕ ਵਿੱਚ ਸੈਨੇਟਾਈਜ਼ਰ ਤੋਂ ਲੈ ਕੇ ਮਾਸਕ, ਗਲੱਵਜ਼ ਪਾਏ ਹੋਏ ਹਨ ਜਾਂ ਨਹੀਂ। ਇਸੇ ਦੌਰਾਨ ਇੱਕ ਏਐਸਆਈ ਅਜਿਹਾ ਸੀ, ਜਿਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਸ ‘ਤੇ ਡੀਸੀਪੀ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਪੁਲਿਸ ਦਫ਼ਤਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਏਐਸਆਈ ਨੇ ਤਰਕ ਦਿੱਤਾ ਸੀ ਕਿ ਗਰਮੀ ਵਿੱਚ ਮਾਸਕ ਪਾਉਣ ‘ਤੇ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਇਸ ਕਾਰਨ ਉਸ ਨੇ ਮਾਸਕ ਨਹੀਂ ਪਾਇਆ। ਹਾਲਾਂਕਿ ਏਐਸਆਈ ਦੀ ਇੱਕ ਦਲੀਲ ਨਹੀਂ ਸੁਣੀ ਗਈ। ਏਐਸਆਈ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰਦੇ ਹੋਏ ਇਹ ਵੀ ਨਿਰਦੇਸ਼ ਦਿੱਤਾ ਕਿ ਏਐਸਆਈ ਆਪਣੀ ਵਰਦੀ, ਆਈ ਕਾਰਡ ਅਤੇ ਸਰਕਾਰੀ ਸਾਮਾਨ ਨੂੰ ਫੋਰਥ ਬਟਾਲੀਅਨ ਵਿੱਚ ਜਮ•ਾ ਕਰਵਾਉਣ। ਰੋਜ਼ਾਨਾ ਇੱਥੇ ਆ ਕੇ ਹਾਜ਼ਰੀ ਦੇਣ।

ਡੀਸੀਪੀ ਦੀ ਇਸ ਕਾਰਵਾਈ ਨੂੰ ਕੁਝ ਲੋਕਾਂ ਨੇ ਸਹੀਂ ਨਹੀਂ ਕਿਹਾ। ਲੋਅਰ ਸਟਾਫ਼ ਵਿੱਚ ਜ਼ਿਆਦਾਤਰ ਪੁਲਿਸ ਕਰਮੀਆਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਵਿੱਚ ਫਰੰਟਲਾਈਨ ਵਾਰੀਅਰ ਬਣ ਕੇ ਲਗਾਤਾਰ ਡਿਊਟੀ ਦੇ ਰਹੇ ਹਨ। ਇੱਕ ਪਾਸੇ ਪੁਲਿਸ ਕਮਿਸ਼ਨਰ ਇਸ ਸੰਕਟ ਦੇ ਦੌਰ ‘ਚ ਮਹਿਕਮੇ ਦੇ ਪੁਲਿਸ ਕਰਮੀਆਂ ਦੀ ਪਰਿਵਾਰ ਦੀ ਤਰ•ਾਂ ਦੇਖਭਾਲ ਕਰ ਰਹੇ ਹਨ। ਦੂਜੇ ਪਾਸੇ ਡੀਸੀਪੀ ਦੀ ਇਸ ਕਾਰਵਾਈ ਨਾਲ ਪੁਲਿਸ ਕਰਮੀਆਂ ਦੇ ਮਨੋਬਲ ਨੂੰ ਧੱਕਾ ਲੱਗਾ ਹੈ। ਮਾਸਕ ਨਾ ਲਾਉਣਾ ਇੰਨਾ ਵੱਡਾ ਅਪਰਾਧ ਨਹੀਂ ਸੀ ਕਿ ਉਸ ਨੂੰ ਮੁਅੱਤਲ ਹੀ ਕਰ ਦਿੱਤਾ ਗਿਆ। ਸਰਕਾਰੀ ਨਿਯਮਾਂ ਦੇ ਹਿਸਾਬ ਨਾਲ ਦਿੱਲੀ ਵਿੱਚ ਮਾਸਕ ਨਾ ਪਾਉਣ ‘ਤੇ 500 ਰੁਪਏ ਜੁਰਮਾਨਾ, ਯੂਪੀ ‘ਚ 100 ਰੁਪਏ ਅਤੇ ਹਰਿਆਣਾ ਵਿੱਚ 200 ਰੁਪਏ ਜੁਰਮਾਨਾ ਹੈ।


Share