ਦਿੱਲੀ ‘ਚ ਫੜਿਆ ਗਿਆ ਆਈ.ਐਸ.ਆਈ ਦਾ ਅੱਤਵਾਦੀ

613
Share

ਨਵੀਂ ਦਿੱਲੀ, 22 ਅਗਸਤ (ਪੰਜਾਬ ਮੇਲ)- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਈ.ਐਸ.ਆਈ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ ਆਈਈਡੀ ਤੇ ਹਥਿਆਰ ਬਰਾਮਦ ਕੀਤੇ ਗਏ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ DCP ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਸ਼ੁੱਕਰਵਾਰ ਰਾਤ ਧੌਲਾ ਕੂਆਂ ‘ਚ ਮੁੱਠਭੇੜ ਤੋਂ ਬਾਅਦ IEDs ਨਾਲ ਆਈ.ਐਸ.ਆਈ ਔਪਰੇਟਿਵ ਨੂੰ ਕਾਬੂ ਕੀਤਾ ਗਿਆ ।

ਸ਼ੁੱਕਰਵਾਰ ਰਾਤ ਕਰੀਬ 11:12 ਵਜੇ ਦਿੱਲੀ ਪੁਲਿਸ ਆਰਮੀ ਸਕੂਲ ਕੋਲ ਮੋਟਰਸਾਇਕਲ ‘ਤੇ ਸਵਾਰ ਅੱਤਵਾਦੀਆਂ ਦਾ ਪਿੱਛਾ ਕਰ ਰਹੀ ਸੀ। ਮੋਟਰਸਾਇਕਲ ‘ਤੇ ਸਵਾਰ ਨੇ ਪੁਲਿਸ ‘ਤੇ ਤਿੰਨ ਗੋਲ਼ੀਆਂ ਚਲਾਈਆਂ। ਜਵਾਬ ‘ਚ ਪੁਲਿਸ ਨੇ ਪੰਜ ਰਾਊਂਡ ਤੋਂ ਜ਼ਿਆਦਾ ਫਾਇਰ ਕੀਤੇ। ਆਖਿਰਕਾਰ ਉਹ ਪੁਲਿਸ ਦੇ ਕਾਬੂ ਆ ਗਿਆ। ਜਿਸ ਦਾ ਨਾਂਅ ਮੋਹੰਮਦ ਯੂਸੂਫ ਦੱਸਿਆ ਗਿਆ ਹੈ।


Share