ਦਿੱਲੀ ’ਚ ਕਰੋਨਾ ਦੇ 25,500 ਨਵੇਂ ਮਾਮਲੇ ਆਏ ਸਾਹਮਣੇ

105
Share

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਦਿੱਲੀ ’ਚ ਕਰੋਨਾ ਨਵੇਂ ਰਿਕਾਰਡ ਤੋੜਦਾ ਜਾ ਰਿਹਾ ਹੈ। ਇਥੇ ਬੀਤੇ ਚੌਵੀਂ ਘੰਟਿਆਂ ਦਰਮਿਆਨ ਕਰੋਨਾ ਦੇ ਨਵੇਂ 25,500 ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਦੱਸਿਆ ਕਿ ਇਸ ਵੇਲੇ ਦਿੱਲੀ ਦੇ ਹਸਪਤਾਲਾਂ ਵਿਚ ਸਿਰਫ 100 ਆਈ.ਸੀ.ਯੂ. ਬੈਡ ਖਾਲੀ ਰਹਿ ਗਏ ਹਨ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਦਿੱਲੀ ਵਿਚ ਆਈ.ਸੀ.ਯੂ. ਬੈਡ ਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰਬੰਧ ਕੀਤੇ ਜਾਣ।

Share